ਨਾਬਾਲਿਗਾ ਨਾਲ ਜਬਰ-ਜਨਾਹ ਦੇ ਦੋਸ਼ ’ਚ ਤਿੰਨ ਨਾਮਜ਼ਦ
ਸਰਦੂਲਗੜ ਦੇ ਪਿੰਡ ਆਦਮਕੇ ਤੋਂ ਨਾਬਾਲਿਗ
Publish Date: Sat, 14 Mar 2026 06:07 PM (IST)
Updated Date: Sun, 15 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਦੂਲਗੜ੍ਹ : ਨਾਬਾਲਿਗਾ ਨਾਲ ਜਬਰ ਜਨਾਹ ਕੀਤੇ ਜਾਣ ਦੇ ਮਾਮਲੇ ’ਚ ਥਾਣਾ ਸਰਦੂਲਗੜ੍ਹ ਪੁਲਿਸ ਨੇ ਤਿੰਨ ਖ਼ਿਲਾਫ਼ ਪੋਸਕੋ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਮੁਖੀ ਸਰਦੂਲਗੜ੍ਹ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਬੀਤੇ ਕੱਲ੍ਹ ਸਿਵਲ ਹਸਪਤਾਲ ਤੋਂ ਜਾਣਕਾਰੀ ਮਿਲੀ ਸੀ ਕਿ ਪਿੰਡ ਆਦਮ ਕੇ ਦੀ ਇਕ ਨਾਬਾਲਿਗਾ ਨਾਲ ਕੁਝ ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ ਹੈ। ਇਸ ਸਬੰਧੀ ਨਾਬਾਲਿਗਾ ਦੀ ਮਾਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੀ ਧੀ ਦੀ ਉਮਰ ਤਕਰੀਬਨ 16 ਸਾਲ 5 ਮਹੀਨੇ ਹੈ ਅਤੇ ਉਹ ਬਾਰ੍ਹਵੀਂ ’ਚ ਪੜ੍ਹਦੀ ਹੈ, ਨੂੰ ਕਰੀਬ ਦੋ ਸਾਲ ਪਹਿਲਾਂ ਸੁਰਜੀਤ ਸਿੰਘ ਨੇ ਸਰਦੂਲਗੜ੍ਹ ਦੇ ਕਿਸੇ ਹੋਟਲ ਵਿੱਚ ਲਿਜਾ ਕੇ ਸਰੀਰਕ ਸੰਬੰਧ ਬਣਾਏ। ਉਸ ਬਾਅਦ ਅੱਜ ਤੋਂ ਤਕਰੀਬਨ 7 ਮਹੀਨੇ ਪਹਿਲਾਂ ਲਖਵਿੰਦਰ ਸਿੰਘ ਨੇ ਵੀ ਸਰਦੂਲਗੜ੍ਹ ਦੇ ਕਿਸੇ ਹੋਟਲ ‘ਚ ਉਸ ਨਾਲ ਨਜਾਇਜ਼ ਸਬੰਧ ਬਣਾਏ। ਇਸ ਮੌਕੇ ਹੋਟਲ ਵਿੱਚ ਨਵਰੀਤ ਸਿੰਘ ਵੀ ਮੌਜੂਦ ਸੀ ਅਤੇ ਉਸਨੇ ਵੀ ਲੜਕੀ ਨਾਲ ਨਜਾਇਜ਼ ਸਰੀਰਕ ਸਬੰਧ ਬਣਾਏ। ਜਦ ਸਾਨੂੰ ਇਸ ਸਬੰਧੀ ਲੜਕੀ ਨੇ ਦੱਸਿਆ ਤਾਂ ਅਸੀਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਥਾਣਾ ਮੁਖੀ ਨੇ ਦੱਸਿਆ ਕਿ ਲੜਕੀ ਦੀ ਮਾਤਾ ਦੇ ਬਿਆਨਾਂ ਅਤੇ ਹਸਪਤਾਲ ਤੋਂ ਮਿਲੀ ਰਿਪੋਰਟ ਦੇ ਆਧਾਰ ’ਤੇ ਉਕਤ ਵਿਅਕਤੀਆਂ ਖਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਕ ਵਿਅਕਤੀ ਫ਼ਰਾਰ ਹੈ। ਉਕਤਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।