ਕਾਰਡ ਬਣਾਉਣ ਲਈ ਲਾਇਆ ਕੈਂਪ
ਪੰਜਾਬ ਸਰਕਾਰ ਵੱਲੋਂ "
Publish Date: Wed, 18 Feb 2026 08:45 PM (IST)
Updated Date: Thu, 19 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੂਬਾ ਸਰਕਾਰ ਵੱਲੋਂ "ਮੁੱਖ ਮੰਤਰੀ ਸਿਹਤ ਬੀਮਾ ਯੋਜਨਾ " ਅਧੀਨ 10 ਲੱਖ ਰੁਪਏ ਤਕ ਦੇ ਮੁਫਤ ਇਲਾਜ ਸਬੰਧੀ ਕਾਰਡ ਬਣਾਉਣ ਲਈ ਹਲਕਾ ਬੁਢਲਾਡਾ ਵਿਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਕੈਂਪ ਲਗਾਏ ਜਾ ਰਹੇ ਹਨ | ਅਜਿਹਾ ਹੀ ਕੈਂਪ ਅੱਜ ਬਰੇਟਾ ਦੀ ਅਨਾਜ ਮੰਡੀ ਵਿੱਚ ਲਗਾਇਆ ਗਿਆ। ਜਿਸ ਵਿੱਚ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪਾਰਟੀ ਵਲੰਟੀਅਰ ਤੇ ਸਰਕਾਰੀ ਮੁਲਾਜ਼ਮ ਇਸ ਕੰਮ ’ਚ ਲੱਗੇ ਹੋਏ ਨੇ ਤਾਂ ਜੋ ਹਲਕੇ ਦਾ ਕੋਈ ਵੀ ਵਿਅਕਤੀ ਇਸ ਸੁਵਿਧਾ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਸਨੀਕ ਇਸਦਾ ਲਾਭ ਲੈ ਸਕਦਾ ਹੈ | ਵਪਾਰੀ ਕਮਿਸ਼ਨ ਦੇ ਚੇਅਰਮੈਨ ਲਲਿਤ ਜੈਨ ਬਰੇਟਾ ਨਾਲ ਕੈਂਪ ਦੌਰਾਨ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਆਪਣੇ ਲੋਕਾਂ ਪ੍ਰਤੀ ਉਹਨਾਂ ਦੀ ਸਿਹਤ ਸੰਭਾਲ ਲਈ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕਿਸੇ ਵੀ ਪਾਰਟੀ ਵਰਕਰ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਸ਼ਹਿਰੀ ਪ੍ਰਧਾਨ ਕੇਵਲ ਸ਼ਰਮਾ, ਚੇਅਰਮੈਨ ਚਮਕੌਰ ਸਿੰਘ ਖੁਡਾਲ, ਕਾਕੂ ਬਰੇਟਾ, ਕਪਿਲ ਦੇਵ, ਪ੍ਰੀਤ ਕੁਮਾਰ ਪ੍ਰੀਤਾ , ਜੀਵਨ ਗਿਰ, ਰਾਜੇਸ਼ ਕੁਮਾਰ ਅਤੇ ਰਾਜ ਕੁਮਾਰ ਖੁਡਾਲ ਮੌਜੂਦ ਸਨ।