ਸੜਕ ਹਾਦਸੇ ’ਚ 1 ਦੀ ਮੌਤ, 2 ਜ਼ਖ਼ਮੀ
ਬੁਢਲਾਡਾ ‘ਚ ਨੈਸ਼ਨਲ ਹਾਈਵੇਅ
Publish Date: Mon, 02 Feb 2026 08:26 PM (IST)
Updated Date: Tue, 03 Feb 2026 04:14 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ’ਚ ਨੈਸ਼ਨਲ ਹਾਈਵੇਅ ਉਪਰ ਇੱਕ ਹੋਟਲ ਦੇ ਨਜ਼ਦੀਕ ਇੱਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਵਿੱਚ ਕਾਰ ਚਾਲਕ ਦੀ ਮੌਤ ਅਤੇ 2 ਵਿਅਕਤੀ ਜ਼ਖਮੀ ਹੋ ਗਏ। ਵੇਰਵੇ ਅਨੁਸਾਰ ਬੁਢਲਾਡਾ ’ਚ ਇਕ ਹੋਟਲ ਨਜ਼ਦੀਕ ਹਾਦਸਾ ਵਾਪਰਿਆ ਹੈ। ਕਾਰ ਚਾਲਕ ਬਲਜਿੰਦਰ ਸਿੰਘ, ਦਲਜੀਤ ਸਿੰਘ ਅਤੇ ਨਵਜੋਤ ਸਿੰਘ ਜੋ ਬੁਢਲਾਡਾ ਅੰਦਰ ਡੈਂਟਿੰਗ ਪੇਂਟਿੰਗ ਦਾ ਕੰਮ ਕਰਦੇ ਸਨ ਜੋ ਪਿੰਡ ਗਿਦੜਿਆਨੀ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ। ਜਦ ਉਹ ਜਾ ਰਹੇ ਸਨ ਤਾਂ ਇਕ ਟਰੱਕ ਨਾਲ ਟੱਕਰ ਹੋ ਗਈ ਅਤੇ ਹਾਦਸੇ ਵਿਚ ਜ਼ਖਮੀ ਹੋਣ ‘ਤੇ ਉਨ੍ਹਾਂ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਬਲਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਸਿਟੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿਚ ਭੇਜ ਦਿੱਤਾ ਗਿਆ ਹੈ।