ਕਾਰ, ਮੋਬਾਈਲ ਤੇ ਹੋਰ ਸਾਮਾਨ ਚੋਰੀ, ਅਣਪਛਾਤੇ ’ਤੇ ਕੇਸ ਦਰਜ
ਕਾਰ, ਮੋਬਾਇਲ
Publish Date: Sat, 28 Feb 2026 06:07 PM (IST)
Updated Date: Sun, 01 Mar 2026 04:08 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਾਰ, ਮੋਬਾਈਲ ਤੇ ਰੀਪਰ ਦੇ ਸਪੇਅਰ ਪਾਰਟਸ ਦਾ ਸਾਮਾਨ ਚੋਰੀ ਦੇ ਮਾਮਲੇ ਥਾਣਾ ਸਦਰ ਮਾਨਸਾ ਪੁਲਿਸ ਨੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਹੌਲਦਾਰ ਸਵਰਾਜ ਸਿੰਘ ਨੇ ਜਾਣਕਾਰੀ ਦਿੱਤੀ ਕਿ 27 ਫ਼ਰਵਰੀ 2026 ਸਮਾਂ ਕਰੀਬ 1.30 ਵਜੇ ਉਹ ਆਪਣੀ ਕਾਰ ਡਿਜ਼ਾਇਰ ਗੱਡੀ ਰੰਗ ਚਿੱਟਾ ਵਿਚ ਆਪਣਾ ਫ਼ੋਨ ਵੀਵੋ 29 ਮੋਬਾਇਲ ਚੱਲਦਾ ਹੈ, ਚਾਰਜ ’ਤੇ ਲਗਾ ਕੇ ਅਤੇ ਰੀਪਰ ਦਾ ਸਪੇਅਰ ਪਾਰਟ ਦਾ ਸਾਮਾਨ ਗੱਡੀ ਵਿੱਚ ਰੱਖ ਕੇ ਮਾਨਸਾ ਕੈਂਚੀਆਂ ਨੇੜੇ ਪੈਟਰੋਲ ਪੰਪ ਹੋਟਲ ਵਿੱਚ ਖਾਣਾ ਖਾਣ ਚਲੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਵਾਪਸ ਆਏ ਤਾਂ ਉਸ ਦੀ ਗੱਡੀ ਨੂੰ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਚੋਰੀ ਹੋਈ ਕਾਰ ਡਿਜ਼ਾਇਰ ਨੰਬਰੀ ਉਕਤ ਦੀ ਕੀਮਤ ਕਰੀਬ 3 ਲੱਖ 50 ਹਜ਼ਾਰ ਰੁਪਏ, ਮੋਬਾਇਲ ਦੀ ਕੀਮਤ ਕਰੀਬ 15 ਹਜ਼ਾਰ ਰੁਪਏ ਅਤੇ ਰੀਪਰ ਦੇ ਸਪੇਅਰ ਪਾਰਟਸ ਦੇ ਸਮਾਨ ਦੀ ਕੀਮਤ 10 ਹਜ਼ਾਰ ਰੁਪਏ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।