ਪਾਬੰਦੀਸ਼ੁਦਾ 90 ਕੈਪਸੂਲਾਂ ਸਣੇ ਦੋ ਕਾਬੂ
ਪਾਬੰਦੀਸ਼ੁਦਾ 90 ਕੈਪਸੂਲਾਂ
Publish Date: Mon, 09 Feb 2026 06:29 PM (IST)
Updated Date: Tue, 10 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਾਬੰਦੀਸ਼ੁਦਾ 90 ਕੈਪਸੂਲਾਂ ਸਮੇਤ ਦੋ ਜਣਿਆਂ ਨੂੰ ਮਾਨਸਾ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਅਲੱਗ ਅਲੱਗ ਥਾਣਿਆਂ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਦਰ ਮਾਨਸਾ ਦੇ ਹੈੱਡ ਕਾਂਸਟੇਬਲ ਬਿੰਦਰ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਪਿੰਡ ਹੀਰੇਵਾਲਾ ਤੋਂ ਮੁਲਜ਼ਮ ਗੁਰਜੰਟ ਸਿੰਘ ਉਰਫ਼ ਜੰਟਾ ਵਾਸੀ ਹੀਰੇਵਾਲਾ ਨੂੰ 45 ਕੈਪਸੂਲ ਸਿਗਨੇਚਰ ਸਮੇਤ ਕਾਬੂ ਕੀਤਾ ਗਿਆ। ਇਸ ਮਾਮਲੇ ’ਚ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਥਾਣਾ ਸਦਰ ਮਾਨਸਾ ਦੇ ਜਾਂਚ ਅਧਿਕਾਰੀ ਹੈਡ ਕਾਂਸਟੇਬਲ ਮਨਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਗਸ਼ਤ ਕਰ ਰਹੇ ਸੀ ਤਾਂ ਸਿਮਰਜੀਤ ਸਿੰਘ ਵਾਸੀ ਅਤਲਾ ਥਾਣਾ ਜੋਗਾ ਜ਼ਿਲ੍ਹਾ ਮਾਨਸਾ ਨੂੰ ਰੋਕਿਆ ਗਿਆ। ਉਸ ਦੀ ਤਲਾਸ਼ੀ ਲੈਣ ’ਤੇ ਸਿਗਨੇਚਰ ਕੈਪਸੂਲ 45 ਬਰਾਮਦ ਕੀਤੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।