ਕੈਨੇਡਾ ਭੇਜਣ ਦੇ ਨਾਂ ’ਤੇ 22 ਲੱਖ 89 ਹਜ਼ਾਰ 97 ਰੁਪਏ ਠੱਗੇ
ਕੈਨੇਡਾ ਭੇਜਣ
Publish Date: Sat, 28 Feb 2026 06:05 PM (IST)
Updated Date: Sun, 01 Mar 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਕੈਨੇਡਾ ਭੇਜਣ ਦੇ ਨਾਮ ‘ਤੇ 22 ਲੱਖ 89 ਹਜ਼ਾਰ 97 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਦੋ ਔਰਤਾਂ ਸਮੇਤ ਤਿੰਨ ਖ਼ਿਲਾਫ਼ ਥਾਣਾ ਭੀਖੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਸਤਗੁਰ ਨੇ ਦੱਸਿਆ ਕਿ ਮੁਦੱਈ ਹਰਪਾਲ ਸਿੰਘ ਵਾਸੀ ਮੱਤੀ ਦੁਆਰਾ ਖੁਸ਼ਪ੍ਰੀਤ ਕੌਰ ਅਤੇ ਹੋਰਾਂ ਖ਼ਿਲਾਫ਼ ਠੱਗੀ ਮਾਰਨ ਸਬੰਧੀ ਦਰਖਾਸਤ ਦਿੱਤੀ ਗਈ। ਇਸ ਦੀ ਪੜਤਾਲ ਡੀਐੱਸਪੀ ਸਬ ਡਵੀਜ਼ਨ ਮਾਨਸਾ ਨੇ ਕੀਤ। ਇਸ ਬਾਅਦ ਪੜਤਾਲ ਪਾਇਆ ਗਿਆ ਮੁਲਜ਼ਮ ਖੁਸ਼ਪ੍ਰੀਤ ਕੌਰ ਪੁੱਤਰੀ ਜਗਦੇਵ ਸਿੰਘ, ਮਨਜੀਤ ਕੌਰ ਵਿਧਵਾ ਜਗਦੇਵ ਸਿੰਘ ਹਾਲ ਪਤਨੀ ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਭੋਪਾਲ ਨੇ ਮੁਦੱਈ ਹਰਪਾਲ ਸਿੰਘ ਦੇ ਭਰਾ ਬਲਜਿੰਦਰ ਸਿੰਘ ਨੂੰ ਕੈਨੇਡਾ ਭੇਜਣ ਨੂੰ ਲੈ ਕੇ 22 ਲੱਖ 89 ਹਜ਼ਾਰ 97 ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨ ਖੁਸ਼ਪ੍ਰੀਤ ਕੌਰ, ਮਨਜੀਤ ਕੌਰ ਅਤੇ ਲਵਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।