ਵਾਰਡ-24 ਵਿਖੇ ਲਗਾਇਆ ਕੈਂਪ
ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ
Publish Date: Sat, 31 Jan 2026 06:02 PM (IST)
Updated Date: Sun, 01 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਇਲਾਜ ਲਈ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਾਉਣ ਦਾ ਤੋਹਫ਼ਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਮਾਨਸਾ ਦੀ ਅਗਵਾਈ ਹੇਠ ਵਾਰਡ-24 ਵਿੱਚ ਜਵਾਹਰਕੇ ਰੋਡ ਸਿੱਬਾ ਮੱਲ ਦੇ ਪੰਪ ਤੇ ਕੈਂਪ ਲਗਾਇਆ ਗਿਆ ਅਤੇ ਹੈਲਥ ਕਾਰਡ ਬਣਾਏ ਗਏ। ਕੈਂਪ ਵਿੱਚ ਆਉਣ ਵਾਲੇ ਸਾਰੇ ਲੋਕ ਇੰਨ੍ਹਾਂ ਕਾਰਡਾਂ ਨੂੰ ਬਣਾ ਕੇ ਬਹੁਤ ਖੁਸ਼ ਸਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਹਰ ਇੱਕ ਲਈ 10 ਲੱਖ ਦਾ ਜੋ ਬੀਮਾ ਕਾਰਡ ਬਣਾਇਆ ਗਿਆ ਹੈ ਇਸ ਵਿੱਚ ਪੂਰਾ ਪਰਿਵਾਰ ਕਵਰ ਕੀਤਾ ਗਿਆ ਹੈ। ਕੈਂਪ ’ਚ ਆਪਣਾ ਆਧਾਰ ਕਾਰਡ ਅਤੇ ਆਪਣਾ ਵੋਟਰ ਕਾਰਡ ਲੈ ਕੇ ਆਉ ਅਤੇ ਉਨ੍ਹਾਂ ਦੋਨਾਂ ਦੀ ਡੇਟ ਇੱਕੋ ਹੀ ਲਿਖੀ ਹੋਈ ਹੋਵੇ ਤਾਂ ਕਾਰਡ ਬਣਾਉਣ ਵਾਲੀ ਟੀਮ ਨੂੰ ਬਹੁਤ ਸੌਖਾ ਹੋ ਜਾਂਦਾ ਹੈ। ਅੱਜ ਦਾ ਕੈਂਪ 10 ਵਜੇ ਤੋਂ ਲੈ ਕੇ ਦੋ ਵਜੇ ਤੱਕ ਲਗਾਇਆ ਤੇ 250 ਕਾਰਡ ਬਣਾਏ ਗਏ ਹਨ। ਅੱਜ ਦੀ ਇਸ ਕੈਂਪ ਦੀ ਅਗਵਾਈ ਸ਼ਹਿਰੀ ਬਲਾਕ ਪ੍ਰਧਾਨ ਨਰੇਸ਼ ਬਿਰਲਾ, ਸ਼ਿਵ ਪ੍ਰੀਤ ਲਵਲੀ, ਗੁਰਦੀਪ ਸਿੰਘ ਵਾਰਡ ਇੰਚਾਰਜ. 24 ਮੈਡਮ ਸੀਮਾ ਸ਼ਰਮਾ ਨੇ ਆਪਣਾ ਅਹਿਮ ਰੋਲ ਨਿਭਾਇਆ।