ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਸ਼ਹਿਰ ’ਚ ਕੱਢਿਆ ਰੋਸ ਮਾਰਚ
ਦੇਸ਼ ਵਿਆਪੀ ਹੜਤਾਲ ਮੌਕੇ ਸਥਾਨਕ
Publish Date: Thu, 12 Feb 2026 06:47 PM (IST)
Updated Date: Thu, 12 Feb 2026 06:50 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਦੇਸ਼ ਵਿਆਪੀ ਹੜਤਾਲ ਮੌਕੇ ਸਥਾਨਕ ਬਾਰਾਂ ਹੱਟਾਂ ਚੌਕ ਵਿਖੇ ਏਟਕ, ਏਟਕੂ, ਸੀਟੀਯੂ, ਸੰਯੁਕਤ ਕਿਸਾਨ ਮੋਰਚਾ, ਇੰਪਲਾਈਜ਼ ਫੈੱਡਰੇਸ਼ਨਾਂ, ਮਜ਼ਦੂਰ ਜਥੇਬੰਦੀਆਂ, ਆਸਾ, ਆਂਗਨਵਾੜੀ ਵਰਕਰਾਂ, ਮੈਡੀਕਲ ਪ੍ਰੈਕਟੀਸ਼ਨਰਾ, ਬੈਂਕਾਂ, ਨੌਜਵਾਨ, ਵਿਦਿਆਰਥੀਆਂ ਆਦਿ ਵੱਲੋਂ ਪ੍ਰਭਾਵਸ਼ਾਲੀ ਰੋਹ ਭਰਪੂਰ ਪ੍ਰਦਰਸ਼ਨ ਰਾਜਵਿੰਦਰ ਰਾਣਾ, ਕ੍ਰਿਸ਼ਨ ਚੌਹਾਨ, ਰੂਲਦੁ ਸਿੰਘ ਮਾਨਸਾ, ਅਮਰਜੀਤ ਸਿੰਘ, ਕਰਮਜੀਤ ਤਾਮਕੋਟ, ਬਲਦੇਵ ਮੰਢਾਲੀ, ਤੇ ਮੱਖਣ ਭੈਣੀ ਬਾਘਾ ਦੇ ਪ੍ਰਧਾਨਗੀ ਮੰਡਲ ਹੇਠ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰਕ ਸਮਝੌਤਾ ਖੇਤੀਬਾੜੀ, ਵਪਾਰਕ ਤੇ ਡੇਅਰੀ ਫ਼ਾਰਮ ਸਮੇਤ ਲੋਕ ਵਿਰੋਧੀ ਫ਼ੈਸਲਿਆਂ ਕਾਰਨ ਬੇਰੁਜ਼ਗਾਰੀ ਵਿੱਚ ਵਾਧਾ ਕਰੇਗਾ। ਜਦੋਂਕਿ ਮੋਦੀ ਸਰਕਾਰ ਵੱਲੋਂ ਪਹਿਲਾਂ ਹੀ ਬਿਜਲੀ ਐਕਟ, ਬੀਜ ਬਿੱਲ ਲਿਆਉਣ ਲਈ ਤਰਲੋ ਮੱਛੀ ਹੈ ਅਤੇ ਮਨਰੇਗਾ ਕਾਨੂੰਨ ਤੇ ਕਿਰਤ ਕਾਨੂੰਨਾਂ ਨੂੰ ਖਤਮ ਕਰ ਕੇ ਸਰਮਾਏਦਾਰੀ ਨੂੰ ਸਸਤੀ ਲੇਬਰ ਮੁਹੱਈਆ ਕਰਵਾਉਣ ਦੀ ਸਾਜ਼ਿਸ਼ ਕਰ ਚੁੱਕੀ ਹੈ। ਨਵੇਂ ਰੁਜ਼ਗਾਰ ਦੇ ਸਾਧਨ, ਕੱਚੇ ਕਾਮਿਆਂ ਨੂੰ ਪੱਕੇ ਕਰਨ ਆਦਿ ਤੇ ਚਰਚਾ ਕੀਤੀ ਗਈ।
ਇਸ ਮੌਕੇ ਕਾਮਰੇਡ ਹਰਦੇਵ ਸਿੰਘ ਅਰਸ਼ੀ, ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਰਾਣਾ, ਧੰਨਾ ਮੱਲ ਗੋਇਲ, ਅਮਰਜੀਤ ਸਿੰਘ ਸਿੱਧੂ, ਸਿਕੰਦਰ ਸਿੰਘ ਘਰਾਗਣਾ, ਬਲਦੇਵ ਸਿੰਘ ਮੰਢਾਲੀ, ਲਖਵੀਰ ਸਿੰਘ ਅਕਲੀਆਂ, ਭੋਲਾ ਸਿੰਘ ਮਾਖਾ, ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਭਜਨ ਸਿੰਘ ਘੁੰਮਣ, ਸਤਵਿੰਦਰ ਸਿੰਘ, ਅਜੈਬ ਸਿੰਘ ਭੈਣੀ ਬਾਘਾ, ਦਰਸ਼ਨ ਸਿੰਘ ਅਲੀਸ਼ੇਰ, ਜਨਕ ਸਿੰਘ ਫਤਿਹਪੁਰ, ਰਮਨਦੀਪ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਟਰੰਪ ਮੋਦੀ ਦੋਸਤਾਨਾ ਤੇ ਦੇਸ਼ ਨੂੰ ਅਮਰੀਕਾ ਤੋਂ ਅਜ਼ਾਦ ਕਰਵਾਉਣ ਲਈ ਲਾਮਬੰਦੀ ਤੇ ਸਾਂਝੇ ਘੋਲਾਂ ਦਾ ਸੱਦਾ ਦਿੱਤਾ। ਸੰਚਾਲਕ ਕਮੇਟੀ ਰਤਨ ਭੋਲਾ, ਮੇਜ਼ਰ ਸਿੰਘ ਦੂਲੋਵਾਲ ਤੇ ਅਜੈਬ ਸਿੰਘ ਅਲੀਸ਼ੇਰ ਵੱਲੋਂ ਚਲਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉੱਡਤ ਤੇ ਬਲਵਿੰਦਰ ਸਿੰਘ ਘਰਾਗਣਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦਰਸ਼ਨ ਨੱਤ, ਨਿਰਮਲ ਸਿੰਘ ਝੰਡੂਕੇ, ਅਮੋਲਕ ਡੇਲੂਆਣਾ, ਅਰਵਿੰਦਰ ਕੌਰ, ਜਸਵੀਰ ਕੌਰ ਨੱਤ, ਬਲਵਿੰਦਰ ਕੌਰ ਭੈਣੀ ਬਾਘਾ, ਰੂਪ ਸਿੰਘ ਢਿੱਲੋਂ, ਗੁਰਸੇਵਕ ਸਿੰਘ ਮਾਨਬੀਬੜੀਆਂ, ਜਗਸੀਰ ਸਿੰਘ ਜਵਾਹਰਕੇ, ਮੱਖਣ ਮਾਨਸਾ, ਕੇਵਲ ਸਿੰਘ ਸਮਾਓ, ਆਤਮਾ ਪਮਾਰ, ਗੁਰਪ੍ਰੀਤ ਸਿੰਘ ਭੈਣੀ ਬਾਘਾ, ਪ੍ਰਦੀਪ ਖੋਖਰ, ਨਾਜ਼ਰ ਸਿੰਘ, ਬੂਟਾ ਸਿੰਘ ਬਰਨਾਲਾ ਆਦਿ ਨੇ ਸੰਬੋਧਨ ਕੀਤਾ।