ਕੈਬਨਿਟ ਮੰਤਰੀ ਦੇ ਪ੍ਰੋਗਰਾਮ ਦਾ ਕਰਮਚਾਰੀਆਂ ਨੇ ਕੀਤਾ ਬਾਇਕਾਟ
ਕੈਬਨਿਟ ਮੰਤਰੀ ਦੇ ਪ੍ਰੋਗਰਾਮ
Publish Date: Sat, 10 Jan 2026 07:48 PM (IST)
Updated Date: Sun, 11 Jan 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕੈਬਨਿਟ ਮੰਤਰੀ ਦੇ ਪ੍ਰੋਗਰਾਮ ਦਾ ਡੀਸੀ ਦੇ ਰਵੱਈਏ ਕਾਰਨ ਨਰਾਜ਼ ਹੋ ਕਰਮਚਾਰੀਆਂ ਵੱਲੋਂ ਬਾਇਕਾਟ ਕੀਤਾ ਗਿਆ। ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਯੂਨੀਅਨ ਪ੍ਰੈਸ ਸਕੱਤਰ ਜਸਵੰਤ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਦਾ ਕਰਮਚਾਰੀਆਂ ਨੂੰ ਲੈ ਰਵੱਈਆ ਚੰਗਾ ਨਾ ਹੋਣ ਕਾਰਨ ਮਾਨਸਿਕ ਤੌਰ ’ਤੇ ਕਰਮਚਾਰੀ ਪ੍ਰੇਸ਼ਾਨ ਹੋ ਰਹੇ ਹਨ। ਇਸ ਕਾਰਨ ਮਜ਼ਬੂਰ ਹੋ ਕੇ ਹੀ ਅੱਜ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਪ੍ਰੋਗਰਾਮ ਦਾ ਬਾਇਕਾਟ ਕੀਤਾ ਗਿਆ ਹੈ। ਅੱਜ ਇੱਕ ਦਿਨ ਲਈ ਕੰਮ ਠਪ ਰੱਖਿਆ ਗਿਆ ਹੈ। ਆਉਣ ਵਾਲੇ ਦਿਨਾ ’ਚ ਵੀ ਅਜਿਹਾ ਹੁੰਦਾ ਹੈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸੰਪਰਕ ਕਰਨ ’ਤੇ ਉਨ੍ਹਾਂ ਯੂਨੀਅਨ ਦੁਆਰਾ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਕੁਝ ਕਰਮਚਾਰੀ ਕੰਮ ਸਹੀ ਢੰਗ ਨਾਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਦੁਰਵਿਵਹਾਰ ਕਿਸੇ ਨਾਲ ਨਹੀਂ ਕੀਤਾ ਗਿਆ।