ਵਪਾਰੀ ਵਰਗ ਵੱਲੋਂ ਵਿੱਤ ਮੰਤਰੀ ਚੀਾ ਦਾ ਧੰਨਵਾਦ
ਬੀਤੇ ਦਿਨੀਂ ਮਾਨਸਾ ਵਿਖੇ ਮਾਤਾ ਸੁੰਦਰੀ
Publish Date: Sun, 22 Feb 2026 06:01 PM (IST)
Updated Date: Mon, 23 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੀਤੇ ਦਿਨੀਂ ਮਾਨਸਾ ਵਿਖੇ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਹੋਸਟਲ ਨਿਰਮਾਣ ਕਾਰਜ ਦੇ ਉਦਘਾਟਨ ਦੌਰਾਨ ਵਿੱਤ ਮੰਤਰੀ ਪੰਜਾਬ ਅਤੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਸਟੇਟ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਹਾਜ਼ਰੀ ਵਿਚ ਟ੍ਰੇਡਰਜ਼ ਕਮਿਸ਼ਨ ਵਿਧਾਨ ਸਭਾ ਬੁਢਲਾਡਾ ਦੇ ਚੇਅਰਮੈਨ ਲਲਿਤ ਜੈਨ ਬਰੇਟਾ ਨੇ ਪੰਜਾਬ ਵਿੱਚ ਟ੍ਰੇਡ ਕਮਿਸ਼ਨ ਦਾ ਗਠਨ ਕਰਨ ਤੇ ਵਪਾਰੀ ਵਰਗ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਗਲਾ, ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਟ੍ਰੇਡ ਕਮਿਸ਼ਨ ਦੇ ਸਟੇਟ ਸਕੱਤਰ ਡਾ. ਤਰਸੇਮ ਗਰਗ, ਜ਼ਿਲ੍ਹਾ ਚੇਅਰਮੈਨ ਆਸ਼ੂ ਬਾਂਸਲ ਅਤੇ ਪਾਰਟੀ ਵਰਕਰ ਮੌਜੂਦ ਰਹੇ।