ਕਾਂਗਰਸ ਦੀ ਮਹਾਰੈਲੀ ਮਨਰੇਗਾ ਬਚਾਓ ਸੰਗਰਾਮ ਰੈਲੀ ਲਈ ਬੱਸਾਂ ਰਵਾਨਾ
ਸਰਦੂਲਗੜ੍ਹ ਦੇ ਕੋਆਰਡੀਨੇਟਰ
Publish Date: Sat, 28 Feb 2026 06:10 PM (IST)
Updated Date: Sun, 01 Mar 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੀ ਕਾਂਗਰਸ ਪਾਰਟੀ ਦੀ ਮਹਾਰੈਲੀ ਮਨਰੇਗਾ ਬਚਾਓ ਸੰਗਰਾਮ ਰੈਲੀ ਲਈ ਬੱਸਾਂ ਰਵਾਨਾ ਰਵਾਨਾ ਕੀਤੀਆਂ। ਅੱਜ ਬਰਨਾਲਾ ’ਚ ਰਾਹੁਲ ਗਾਂਧੀ ਦੁਆਰਾ ਰੈਲੀ ਵਿੱਚ ਪਹੁੰਚਣਾ ਸੀ, ਜਿਸ ਕਰਕੇ ਅੱਜ ਕਾਂਗਰਸੀ ਬਰਨਾਲਾ ਨੂੰ ਬੱਸਾਂ ’ਚ ਰਵਾਨਾ ਹੋਏ। ਸਰਦੂਲਗੜ੍ਹ ਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਟੋਨੀ ਕੁੱਬਿਆਂ ਵਾਲੇ ਵੱਲੋਂ ਬਰਨਾਲਾ ਵਿਖੇ ਕਾਂਗਰਸ ਪਾਰਟੀ ਦੀ ਮਹਾਂਰੈਲੀ ਮਨਰੇਗਾ ਬਚਾਓ ਸੰਗਰਾਮ ਰੈਲੀ ਵਿੱਚ ਸਰਦੂਲਗੜ੍ਹ ਹਲਕੇ ਤੋਂ ਬਿਕਰਮ ਸਿੰਘ ਮੋਫ਼ਰ ਦੇ ਨਾਲ 30 ਬੱਸਾਂ ਤੇ ਨਿੱਜੀ ਗੱਡੀਆਂ ਦੇ ਕਾਫ਼ਲੇ ਨੂੰ ਰਵਾਨਾ ਕੀਤਾ। ਉਨ੍ਹਾਂ ਨਾਲ ਪ੍ਰਧਾਨ ਤਰਸੇਮ ਚੰਦ, ਲਖਵੀਰ ਸਿੰਘ ਨਾਜੀ ਮੌੜ ਨਾਲ ਸਨ।