ਬੱਸ ਰਾਹੀਂ ਸ਼੍ਰੀ ਵ੍ਰਿੰਦਾਵਨ ਧਾਮ ਲਈ ਸ਼ਰਧਾਲੂ ਰਵਾਨਾ
ਅਪੈਕਸ ਕਲੱਬ ਮਾਨਸਾ ਦੇ ਮੈਂਬਰ ਪਰਿਵਾਰ ਸਮੇਤ
Publish Date: Fri, 20 Mar 2026 05:42 PM (IST)
Updated Date: Sat, 21 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਪੈਕਸ ਕਲੱਬ ਮਾਨਸਾ ਦੇ ਮੈਂਬਰ ਪਰਿਵਾਰ ਸਮੇਤ ਸ਼੍ਰੀ ਵ੍ਰਿੰਦਾਵਨ ਧਾਮ ਦੇ ਦਰਸ਼ਨਾਂ ਲਈ ਰਵਾਨਾ ਹੋਏ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਦੀ ਇਹ ਧਾਰਮਿਕ ਯਾਤਰਾ ਮਥੂਰਾ ਅਤੇ ਸ਼੍ਰੀ ਵ੍ਰਿੰਦਾਵਨ ਦੇ ਦਰਸ਼ਨ ਕਰਨ ਲਈ ਤਿੰਨ ਦਿਨਾਂ ਦੀ ਹੋਵੇਗੀ। ਇਸ ਬੱਸ ਨੂੰ ਧਾਰਮਿਕ ਰਸਮਾਂ ਅਨੁਸਾਰ ਰਵਾਨਾ ਕਰਨ ਦੀ ਰਸਮ ਧਾਰਮਿਕ ਆਗੂ ਅਤੇ ਪ੍ਰਾਪਟੀ ਡੀਲਰਜ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾਂ ਨੇ ਨਾਰੀਅਲ ਦੀ ਰਸਮ ਅਤੇ ਸਤਿਗੁਰੂ ਸੇਵਾ ਟਰਸੱਟ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਨੇ ਹਰੀ ਝੰਡੀ ਦੇ ਅਦਾ ਕੀਤੀ। ਇਸ ਮੌਕੇ ਬੋਲਦਿਆਂ ਪ੍ਰਵੀਨ ਟੋਨੀ ਸ਼ਰਮਾਂ ਨੇ ਕਿਹਾ ਕਿ ਜਿੱਥੇ ਕਲੱਬਾਂ ਦੇ ਮੈਂਬਰਾਂ ਚ ਆਮਤੌਰ ਤੇ ਵੈਸਟਰਨ ਕਲਚਰ ਦਾ ਪ੍ਰਭਾਵ ਹੁੰਦਾ ਹੈ ਅਤੇ ਛੁੱਟੀਆਂ ਦੇ ਦਿਨਾਂ ’ਚ ਕਲੱਬ ਮੈਂਬਰ ਪਹਾੜੀ ਇਲਾਕਿਆਂ ਦਾ ਟੂਰ ਪਲਾਨ ਕਰਦੇ ਹਨ, ਉਥੇ ਅਪੈਕਸ ਕਲੱਬ ਦੇ ਮੈਂਬਰਾਂ ਨੇ ਧਾਰਮਿਕ ਸਥਾਨ ਦੇ ਦਰਸ਼ਨਾਂ ਦਾ ਪ੍ਰੋਗਰਾਮ ਉਲੀਕ ਕੇ ਬੱਚਿਆਂ ਨੂੰ ਸਨਾਤਨ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ, ਜੋ ਕਿ ਸ਼ਲਾਘਾਯੋਗ ਹੈ। ਬਲਜੀਤ ਸ਼ਰਮਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਟੂਰ ਜਿੱਥੇ ਧਾਰਮਿਕ ਆਸਥਾ ਵਧਾਉਂਦੇ ਹਨ ਉਸ ਦੇ ਨਾਲ ਹੀ ਪਰਿਵਾਰਾਂ ਦਾ ਇੱਕਠੇ ਜਾਣ ਨਾਲ ਆਪਸੀ ਸਾਂਝ ਵਧਦੀ ਹੈ। ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦੇ ਮੈਂਬਰ ਸਮਾਜਸੇਵੀ ਕੰਮਾਂ ਦੇ ਨਾਲ ਨਾਲ ਹਰ ਸਾਲ ਪਰਿਵਾਰਾਂ ਅਤੇ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਕਿਸੇ ਨਾ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਜ਼ਰੂਰ ਕਰਦੇ ਹਨ ਇਸ ਨਾਲ ਬੱਚਿਆਂ ਨੂੰ ਧਾਰਮਿਕ ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਇਹਨਾਂ ਧਾਰਮਿਕ ਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਯਾਤਰਾ ਇੰਚਾਰਜ ਅਸ਼ਵਨੀ ਜਿੰਦਲ ਅਤੇ ਭੁਪੇਸ਼ ਜਿੰਦਲ ਨੇ ਦੱਸਿਆ ਕਿ ਇਹ ਤਿੰਨ ਦਿਨਾਂ ਯਾਤਰਾ ਸਮੇਂ ਮਥੂਰਾ, ਸ਼੍ਰੀ ਵ੍ਰਿੰਦਾਵਨ ਧਾਮ ਦੇ ਵਿਸ਼ਵ ਪ੍ਰਸਿੱਧ ਮੰਦਰਾਂ ’ਚ ਨਤਮਸਤਕ ਹੋਣ ਉਪਰੰਤ ਸੱਤ ਅਜੂਬਿਆਂ ਚ ਸ਼ੁਮਾਰ ਤਾਜਮਹਲ ਦੇ ਦੀਦਾਰ ਵੀ ਕਰਵਾਏ ਜਾਣਗੇ। ਇਸ ਮੌਕੇ ਅਨਿਲ ਗਰਗ, ਰਾਧੇ ਸ਼ਿਆਮ, ਐਸ ਬੀ ਆਈ ਰਿਲੇਸ਼ਨ ਸ਼ਿਪ ਮੈਨੇਜਰ ਰਕੇਸ਼ ਗਰਗ, ਰਿਸ਼ਵ ਸਿੰਗਲਾ, ਸਾਰਾਂਸ਼ ਸਿੰਗਲਾ, ਅਸ਼ਵਨੀ ਜਿੰਦਲ, ਭੁਪੇਸ਼ ਜਿੰਦਲ, ਕਮਲ ਗਰਗ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।