ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਸ਼ਰਧਾਲੂ ਰਵਾਨਾ
ਸ਼੍ਰੀ ਸ਼ਿਆਮ ਪ੍ਰੇਮੀ ਸੇਵਾ ਸੰਮਤੀ
Publish Date: Mon, 23 Mar 2026 05:44 PM (IST)
Updated Date: Tue, 24 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸ਼ਿਆਮ ਪ੍ਰੇਮੀ ਸੇਵਾ ਸੰਮਤੀ (ਬੱਸ ਯਾਤਰਾ ਵਾਲੇ) ਮਾਨਸਾ ਵੱਲੋਂ ਮਹੀਨਾਵਾਰ ਧਾਰਮਿਕ ਬੱਸ ਯਾਤਰਾ ਸ਼੍ਰੀ ਹਰ ਹਰ ਮਹਾਂਦੇਵ ਮੰਦਿਰ ਨੇੜੇ ਭਗਤ ਸਿੰਘ ਚੌਕ ਕੋਲੋ ਸੰਮਤੀ ਦੇ ਪ੍ਰਧਾਨ ਰੋਹਿਤ ਬਾਂਸਲ, ਮੱਖਣ ਲਾਲ, ਰਜਨੀਸ਼ (ਕਾਲਾ), ਸ਼੍ਰੀ ਪਾਲ, ਗਗਨ ਸਿੰਗਲਾ, ਸੁਰਿੰਦਰ ਕੁਮਾਰ ਦੀ ਰਹਿਨਮਾਈ ਹੇਠ ਧਾਰਮਿਕ ਰੀਤੀ ਰਿਵਾਜ ਅਨੁਸਾਰ ਰਵਾਨਾ ਹੋਈ । ਇਸ ਮੌਕੇ ਨਾਰੀਅਲ ਦੀ ਰਸਮ ਗੌਤਮ ਗੋਬਿੰਦ ਐਸ ਪੀ ਟਰੇਡਰ ਦੁੱਲੋਵਾਲ ਦੇ ਪਰਿਵਾਰ ਵੱਲੋਂ ਤੇ ਬੱਸ ਨੂੰ ਝੰਡੀ ਦੇਣ ਦੀ ਰਸਮ ਨੇਮ ਚੰਦ ਨੇਮਾ ਐਮ ਸੀ) ਜੀ ਨੇ ਕਰਦਿਆਂ ਕਿਹਾ ਕਿ ਸਾਨੂੰ ਧਾਰਮਿਕ ਸਥਾਨਾਂ ਤੇ ਜਰੂਰ ਜਾਣਾ ਚਾਹੀਦਾ ਹੈ। ਸੰਮਤੀ ਦੇ ਪ੍ਰਧਾਨ ਰੋਹਿਤ ਬਾਂਸਲ ਜੀ ਨੇ ਦੱਸਿਆ ਕਿ ਇਹ ਬੱਸ ਸ਼੍ਰੀ ਸ਼ਿਆਮ ਖਾਟੂ ਜੀ, ਸਾਲਾਸਰ ਧਾਮ, ਅੰਜਨੀ ਮਾਤਾ ਮੰਦਿਰ, ਅਗਰੋਹਾ ਧਾਮ ਦੇ ਦਰਸ਼ਨ ਕਰਵਾਕੇ ਵਾਪਿਸ ਮਾਨਸਾ ਆਵੇਗੀ। ਸੰਮਤੀ ਦੇ ਕੈਸ਼ੀਅਰ ਸੁਰਿੰਦਰ ਕੁਮਾਰ ਜੀ ਨੇ ਦੱਸਿਆ ਹੈ ਕਿ ਯਾਤਰੀਆਂ ਦੇ ਰਹਿਣ ਲਈ ਕਮਰਿਆ ਦਾ ਇੰਤਜਾਮ ਸੰਮਤੀ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯਾਤਰੀਆਂ ਨੂੰ ਬੱਸ ਵਿੱਚ ਸਮੇਂ ਸਮੇਂ ਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਇਸ ਮੌਕੇ ਰੋਹਿਤ ਬਾਂਸਲ, ਸੁਰਿੰਦਰ ਕੁਮਾਰ, ਭੂਸ਼ਣ ਕੁਮਾਰ, ਗਗਨ ਸਿੰਗਲਾ, ਸ਼੍ਰੀ ਪਾਲ, ਜੀਵਨ ਕੁਮਾਰ, ਰਜਨੀਸ਼ ਕਾਲਾ, ਅਸ਼ੋਕ ਕੁਮਾਰ, ਡਿੰਪਲ, ਵਿਸ਼ਾਲ, ਮੱਖਣ ਲਾਲ, ਨੀਰਜ ਸਿੰਗਲਾ ਹਾਜ਼ਰ ਸਨ।