ਪਿਸ਼ਾਬ ਘਰ ਨਾ ਹੋਣ ਕਾਰਨ ਲੋਕਾਂ ਨੂੰ ਆ ਰਹੀ ਪਰੇਸ਼ਾਨੀ
ਬੱਸ ਅੱਡੇ ਤੋਂ
Publish Date: Sat, 11 Apr 2026 07:03 PM (IST)
Updated Date: Sun, 12 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੱਸ ਅੱਡੇ ਤੋਂ ਫ਼ਾਟਕਾਂ ਤੱਕ ਜਾਂਦੇ ਬਜ਼ਾਰ ਤੱਕ ਪਿਸ਼ਾਬ ਘਰ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਹਾਲਾਂਕਿ ਬੱਸ ਅੱਡੇ ਵਿੱਚ ਪਿਸ਼ਾਬ ਘਰ ਬਣਿਆ ਹੋਇਆ, ਪਰ ਤਿੰਨ ਕੋਣੀ ਤੱਕ, ਬੱਸ ਅੱਡੇ ਤੋਂ ਫ਼ਾਟਕਾਂ ਤੱਕ ਪਿਸ਼ਾਬ ਘਰ ਨਹੀਂ ਹੈ। ਬਜ਼ਾਰ ’ਚ ਆਉਂਦੀਆਂ ਔਰਤਾਂ ਨੂੰ ਜਿੱਥੇ ਮੁਸ਼ਕਿਲ ਆ ਜਾਂਦੀ ਹੈ, ਉਥੇ ਹੀ ਬਜ਼ਾਰ ’ਚ ਦੁਕਾਨਾਂ ਕਰਦੇ ਵਿਅਕਤੀਆਂ ਨੂੰ ਆਪਣੀਆਂ ਦੁਕਾਨਾਂ ਤੋਂ ਦੂਰ ਜਾਣਾ ਪੈਂਦਾ ਹੈ। ਬੂਟਾ ਸਿੰਘ, ਅੰਮ੍ਰਿਤ, ਰਾਜਵਿੰਦਰ, ਸੋਨੂੰ ਅਤੇ ਹੋਰਾਂ ਦਾ ਆਖਣਾ ਹੈ ਕਿ ਇਸ ਵੱਡੀ ਲੋਕਾਂ ਦੀ ਦਿੱਕਤ ਵੱਲ ਕਦੇ ਵੀ ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਹੈ ਅਤੇ ਇਹ ਮੰਗ ਭਾਵੇਂ ਕਾਫ਼ੀ ਸਮੇਂ ਤੋਂ ਉੱਠ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਨਗਰ ਕੌਂਸਲ ਇਸ ਵੱਲ ਧਿਆਨ ਦੇਵੇ ਅਤੇ ਪਿਸ਼ਾਬ ਘਰ ਬਣਵਾਇਆ ਜਾਵੇ ਤਾਂ ਜੋ ਦੂਰ ਦੁਰਾਡੇ ਤੋਂ ਆਉਂਦੇ ਲੋਕਾਂ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।