ਬੁਢਲਾਡਾ ਤਹਿਸੀਲ ਕੰਪਲੈਕਸ ’ਚ ਵਿਜੀਲੈਂਸ ਦਾ ਛਾਪਾ
ਬੁਢਲਾਡਾ ਤਹਿਸੀਲ ਕੰਪਲੈਕਸ
Publish Date: Thu, 05 Mar 2026 09:49 PM (IST)
Updated Date: Thu, 05 Mar 2026 09:50 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ਤਹਿਸੀਲ ਕੰਪਲੈਕਸ ’ਚ ਵਿਜੀਲੈਂਸ ਟੀਮ ਦਾ ਛਾਪਾ ਪਿਆ ਹੈ। ਇਸ ਕਾਰਵਾਈ ਦੌਰਾਨ ਹਿਰਾਸਤ ’ਚ ਇੱਕ ਵਿਅਕਤੀ ਨੂੰ ਟੀਮ ਆਪਣੇ ਨਾਲ ਲੈ ਗਈ। ਇਸ ਦੌਰਾਨ ਕਾਫ਼ੀ ਲੋਕ ਇਕੱਠੇ ਹੋ ਗਏ ਅਤੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਪਈਆਂ। ਪਰ ਅਧਿਕਾਰੀਆਂ ਨੇ ਇਸ ਸਮੇਂ ਚੁੱਪੀ ਧਾਰੀ ਰੱਖੀ। ਜਾਣਕਾਰੀ ਅਨੁਸਾਰ ਅੱਜ ਉਸ ਸਮੇਂ ਵਿਜੀਲੈਂਸ ਟੀਮ ਵੱਲੋਂ ਮਾਰੇ ਅਚਾਨਕ ਛਾਪੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇਸ ਛਾਪੇ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਗੱਡੀ ’ਚ ਬਿਠਾ ਲਿਆ ਅਤੇ ਨਾਲ ਲੈ ਗਏ। ਇਸ ਬਾਰੇ ਜਦੋਂ ਉਕਤ ਟੀਮ ਤੋਂ ਪੁੱਛਣ ਦੀ ਕੋਸ਼ਿਸ ਕੀਤੀ ਗਈ, ਪਰ ਕੁੱਝ ਨਹੀਂ ਦੱਸਿਆ ਗਿਆ।