ਕੂੜਾ ਡੰਪ ਦੀ ਸਮੱਸਿਆ ਦਾ ਤੁਰੰਤ ਹੋਵੇ ਹੱਲ : ਲੋਕ
ਬੁਢਲਾਡਾ ਦੇ ਵਾਰਡ
Publish Date: Sun, 18 Jan 2026 07:29 PM (IST)
Updated Date: Mon, 19 Jan 2026 04:18 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ਦੇ ਵਾਰਡ-16 ਤੇ 18 ’ਚ ਕੂੜਾ ਡੰਪ ਖ਼ਿਲਾਫ਼ ਲੋਕਾਂ ਦਾ ਧਰਨਾ ਮਹੀਨੇ ਤੋਂ ਜ਼ਿਆਦਾ ਸਮਾਂ ਲੱਗੇ ਨੂੰ ਹੋ ਗਏ ਹਨ, ਪਰ ਅਜੇ ਤਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਕੂੜੇ ਡੰਪ ਦੇ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੋਂ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਅਜੇ ਵੀ ਜਾਰੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸੰਘਣੀ ਆਬਾਦੀ ਦੇ ਵਿਚਕਾਰ ਕੂੜਾ ਡੰਪ ਹੋਣ ਕਾਰਨ ਗੰਦਗੀ, ਬਦਬੂ ਅਤੇ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ, ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੇ ਇੱਕ ਵਾਰ ਫ਼ਿਰ ਮੰਗ ਕੀਤੀ ਹੈ ਕਿ ਇਸ ਕੂੜਾ ਡੰਪ ਨੂੰ ਤੁਰੰਤ ਇੱਥੋਂ ਹਟਾ ਕੇ ਕਿਸੇ ਹੋਰ ਉਚਿਤ ਥਾਂ ’ਤੇ ਬਦਲੀ ਕੀਤਾ ਜਾਵੇ। ਇਸ ਸਬੰਧੀ ਲੋਕਾਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋ ਚੁੱਕੀ ਹੈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।