ਕੂੜੇ ਦੇ ਡੰਪ ਕਾਰਨ ਲੋਕ ਪਰੇਸ਼ਾਨ : ਮੀਆਂ
ਬੁਢਲਾਡਾ ’ਚ ਕੂੜੇ
Publish Date: Sun, 11 Jan 2026 07:34 PM (IST)
Updated Date: Mon, 12 Jan 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ’ਚ ਕੂੜੇ ਦੇ ਡੰਪ ਨੂੰ ਲੈ ਕੇ ਲੋਕਾਂ ਵੱਲੋਂ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਕੂੜੇ ਡੰਪ ’ਤੇ ਕਾਂਗਰਸ ਦੇ ਬੁਢਲਾਡਾ ਹਲਕਾ ਇੰਚਾਰਜ ਰਣਵੀਰ ਕੌਰ ਮੀਆਂ ਵੀ ਲੋਕਾਂ ਦੇ ਹੱਕ ’ਚ ਉਤਰੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਇਸ ਕੂੜੇ ਡੰਪ ਨੂੰ ਲੈ ਕੇ 16 ਅਤੇ 18 ਵਾਰਡ ਦੇ ਵਾਸੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ, ਪਰ ਇਸ ਦਾ ਅਜੇ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਕੂੜੇ ਦਾ ਡੰਪ ਲੋਕਾਂ ਦੀ ਸਿਹਤ ਖਰਾਬ ਕਰ ਰਿਹਾ ਹੈ ਤੇ ਸਾਹ ਲੈਣ ’ਚ ਦਿੱਕਤ ਲੋਕਾਂ ਨੂੰ ਆਉਣ ਲੱਗੀ ਹੈ। ਇਸ ਦੇ ਕਾਰਨ ਆਮ ਲੋਕ ਪਰੇਸ਼ਾਨ ਹੋ ਚੁੱਕੇ ਹਨ। ਇਸ ਸਮੱਸਿਆ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਇਸ ਨੂੰ ਹਟਾ ਕੇ ਪਰਮਾਨੈਂਟ ਹੱਲ ਕੱਢਿਆ ਜਾਵੇ। ਇਸ ਮਸਲੇ ’ਤੇ ਹਰ ਕਿਸੇ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਹੱਲ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।