ਵਿਧਾਇਕ ਬੁੱਧਰਾਮ ਵੱਲੋਂ ਬੁਢਲਾਡਾ ਡਿਪੂ ਲਈ 6 ਨਵੀਆਂ ਬੱਸਾਂ ਰਵਾਨਾ
ਸਥਾਨਕ ਪੀਆਰਟੀਸੀ ਡੀਪੂ ਬੁਢਲਾਡਾ
Publish Date: Fri, 24 Apr 2026 06:06 PM (IST)
Updated Date: Sat, 25 Apr 2026 04:08 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸਥਾਨਕ ਪੀਆਰਟੀਸੀ ਡੀਪੂ ਬੁਢਲਾਡਾ ਨੂੰ ਛੇ ਨਵੀਆਂ ਬੱਸਾਂ ਮਿਲਣ ਨਾਲ ਕਾਫ਼ਲੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਨੇ ਇੰਨ੍ਹਾਂ ਛੇ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਬੱਸਾਂ ਦੇ ਸ਼ਾਮਲ ਹੋਣ ਨਾਲ ਇਲਾਕੇ ਦੇ ਯਾਤਰੀਆਂ ਨੂੰ ਹੋਰ ਸੁਵਿਧਾਜਨਕ ਤੇ ਬਿਹਤਰ ਕੁਨੈਕਟੀਵਿਟੀ ਮਿਲੇਗੀ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਬੋਲਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਚੇਅਰਮੈਨ ਹਰਪਾਲ ਜੁਨੇਜਾ ਦਾ ਧੰਨਵਾਦ ਕੀਤਾ। ਪੰਜਾਬ ਸਰਕਾਰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਬੱਸਾਂ ਬੁਢਲਾਡਾ ਤੋਂ ਦਿੱਲੀ, ਜਲੰਧਰ, ਬਠਿੰਡਾ, ਪਟਿਆਲਾ ਬਾਇਆ ਬੋਹਾ ਅਤੇ ਅੰਮ੍ਰਿਤਸਰ ਲਈ ਨਵੇਂ ਰੂਟਾਂ ਤੇ ਚੱਲਣਗੀਆਂ। ਬੁਢਲਾਡਾ ਡੀਪੂ ਦੇ ਜੀਐਮ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਬੱਸਾਂ ਸ਼ਾਮਿਲ ਕਰਨ ਦੀ ਯੋਜਨਾ ਹੈ। ਇਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ, ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ ,ਬੱਸ ਅੱਡਾ ਇੰਚਾਰਜ ਜਗਸੀਰ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਬਲਜਿੰਦਰ ਸਿੰਘ ਸੈਕਟਰੀ ਅਤੇ ਪੀਏ ਬਲਵਿੰਦਰ ਸਿੰਘ, ਸੁਪਰਡੈਂਟ ਅਜੀਤ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਜਗਸੀਤ ਸਿੰਘ ਜੱਸੀ, ਹਰਜਿੰਦਰ ਸਿੰਘ, ਪਰਮਜੀਤ ਸਿੰਘ, ਬਿਮਲਜੀਤ ਸਿੰਘ, ਰਾਮਪਾਲ ਸਿੰਘ ਬਿੱਟੂ, ਧਰਮਵੀਰ ਪ੍ਰਧਾਨ ਰਾਜਵੀਰ ਸਿੰਘ, ਰਮਨ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।