ਬਜਟ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲਾ ਹੋਵੇਗਾ : ਭੋਲਾ ਸਿੰਘ
ਭਾਜਪਾ ਸਰਕਲ ਟੂ ਮਾਨਸਾ ਦੇ ਜ਼ਿਲ੍ਹਾ
Publish Date: Fri, 30 Jan 2026 06:49 PM (IST)
Updated Date: Sat, 31 Jan 2026 04:11 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਕੇਂਦਰ ਸਰਕਾਰ ਵੱਲੋਂ ਐਤਵਾਰ ਨੂੰ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਨੂੰ ਲੈ ਕੇ ਭਾਜਪਾ ਆਗੂ ਆਪਣੀ ਪ੍ਰਤੀਕ੍ਰਿਆਵਾਂ ਦਿੰਦੇ ਹੋਏ ਇਹ ਚੰਗਾ ਬਜਟ ਹੋਣ ਦੀ ਗੱਲ ਆਖ ਰਹੇ ਹਨ। ਇਸ ‘ਤੇ ਅਲੱਗ ਅਲੱਗ ਭਾਜਪਾ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
-ਬਾਕਸ-
-ਕੇਂਦਰ ਸਰਕਾਰ ਕਰੇਗੀ ਲੋਕ ਹਿੱਤ ਦਾ ਬਜਟ ਪੇਸ਼ : ਭਾਜਪਾ ਆਗੂ
ਕੌਂਸਲਰ ਤੇ ਭਾਜਪਾ ਸਰਕਲ 2 ਮਾਨਸਾ ਪ੍ਰਧਾਨ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਦੇਸ਼ ਦੇ ਵਿਕਾਸ ਲਈ ਅਨੇਕਾਂ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਦੇਸ਼ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕੀਤੇ ਜਾਣਗੇ ਅਤੇ ਇਸ ਵਾਰ ਦਾ ਬਜਟ ਵੀ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਲੋਕ ਪੱਖੀ ਬਜਟ ਹੋਵੇਗਾ।
-ਬਾਕਸ-
-ਕੇਂਦਰ ਸਰਕਾਰ ਦਾ ਬਜਟ ਹਰ ਵਰਗ ਨੂੰ ਪਹੁੰਚਾਏਗਾ ਲਾਭ : ਜਸਵੰਤ ਸਿੰਘ ਟੈਣੀ
ਭਾਜਪਾ ਆਗੂ ਜਸਵੰਤ ਸਿੰਘ ਟੈਣੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪਹਿਲਾਂ ਵੀ ਲੋਕਾਂ ਦੀ ਗੱਲ ਕੀਤੀ ਹੈ ਤੇ ਲਗਾਤਾਰ ਆਮ ਲੋਕਾਂ ਲਈ ਲੋਕ ਭਲਾਈ ਦੀਆਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇੰਨ੍ਹਾਂ ਦਾ ਲੋਕ ਵੱਡਾ ਲਾਭ ਉਠਾ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਗਰੀਬ ਵਰਗ ਦੇ ਲੋਕਾਂ ਨੂੰ ਪੱਕਾ ਘਰ ਬਣਾਉਣ ਲਈ ਲਗਭਗ ਢਾਈ ਲੱਖ ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਆਯੂਸ਼ਮਾਨ ਯੋਜਨਾਵਾਂ ਅਤੇ ਹੋਰ ਗਰੀਬ ਲੋਕਾਂ ਲਈ ਕਈ ਯੋਜਨਾਵਾਂ ਚਾਲੂ ਕੀਤੀਆਂ ਹੋਈਆਂ ਹਨ। ਕੇਂਦਰ ਸਰਕਾਰ ਦੀਆਂ ਇਹ ਸਕੀਮਾਂ ਸਮਾਜ ਦੇ ਹਰ ਵਰਗ ਲਈ ਲਾਭਕਾਰੀ ਸਾਬਤ ਹੋ ਰਹੀਆਂ ਹਨ ਅਤੇ ਹੁਣ ਵੀ ਐਤਵਾਰ ਨੂੰ ਲੋਕਾਂ ਨੂੰ ਰਾਹਤ ਦੇਣ ਵਾਲਾ ਬਜਟ ਪੇਸ਼ ਕੀਤਾ ਜਾਵੇਗਾ।
-ਬਾਕਸ-
-ਲੋਕਾਂ ਦੇ ਹਿੱਤ ਦਾ ਹੋਵੇ ਬੱਜਟ : ਬਿੰਦਰਪਾਲ ਗਰਗ
ਭਾਜਪਾ ਆਗੂ ਬਿੰਦਰਪਾਲ ਗਰਗ ਨੇ ਕਿਹਾ ਕਿ ਐਤਵਾਰ ਨੂੰ ਪੇਸ਼ ਕੀਤੇ ਜਾਣ ਵਾਲਾ ਬਜਟ ਲੋਕਾਂ ਨੂੰ ਬਾਗੋ ਬਾਗ ਕਰਨ ਵਾਲਾ ਹੋਵੇਗਾ ਕਿਉੂਂਕਿ ਕੇਂਦਰ ਸਰਕਾਰ ਹਮੇਸ਼ਾ ਹੀ ਹਰ ਵਰਗ ਦਾ ਖਿਆਲ ਰੱਖਦੀ ਆਈ ਹੈ। ਉਮੀਦ ਹੈ ਕਿ ਇਸ ਵਾਰ ਵੀ ਲੋਕ ਹਿੱਤ ’ਚ ਇਹ ਬਜਟ ਹਰ ਵਰਗ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਜਾਵੇਗਾ।