ਬਜਟ ’ਚ ਸੂਬੇ ਨਾਲ ਕੀਤਾ ਕੋਝਾ ਮਜ਼ਾਕ : ਸਾਬਕਾ ਕੌਂਸਲਰ
ਬਜਟ ਵਿੱਚ ਪੰਜਾਬ
Publish Date: Mon, 02 Feb 2026 08:44 PM (IST)
Updated Date: Tue, 03 Feb 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਜਟ ਵਿਚ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਪੰਜਾਬ ਨੂੰ ਕੁੱਝ ਨਹੀਂ ਦਿੱਤਾ ਗਿਆ, ਜਦਕਿ ਚੋਣਾਂ ਦਾ ਫ਼ਾਇਦਾ ਭਾਜਪਾ ਸਰਕਾਰ ਪੰਜਾਬ ’ਚੋਂ ਲੈਣ ਦੀ ਕੋਸ਼ਿਸ ਕਰ ਰਹੀ ਹੈ। ਲੋਕਾਂ ਨੂੰ ਧਰਮਾਂ ’ਚ ਉਲਝਾ ਕੇ ਲਾਭ ਲੈਣ ਲਈ ਭਾਜਪਾ ਤਤਪਰ ਹੈ, ਪਰ ਪੰਜਾਬ ਲਈ ਕੁੱਝ ਨਹੀਂ ਰੱਖਿਆ ਗਿਆ। ਇਹ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਅਕਾਲੀ ਕੌਂਸਲਰ ਹਰਬੰਸ ਸਿੰਘ ਪੰਮੀ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਵੱਲ ਇਸ ਬਜਟ ਵਿੱਚ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦੀ ਆਈ ਹੈ ਅਤੇ ਇਸ ਵਿੱਚ ਪੰਜਾਬ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਇਹ ਬਜਟ ਪਹਿਲਾਂ ਦੇ ਆਉਣ ਵਾਲੇ ਬਜਟਾਂ ਤੋਂ ਕੋਈ ਵੱਖਰਾ ਨਹੀਂ। ਇਸ ਨਾਲ ਆਮ ਲੋਕਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।