ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਟ
ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ
Publish Date: Tue, 06 Jan 2026 05:29 PM (IST)
Updated Date: Wed, 07 Jan 2026 04:03 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਨੂੰ ਪੰਜ ਸੌ ਤੋਂ ਜ਼ਿਆਦਾ ਕਿਤਾਬਾਂ ਭੇਂਟ ਕੀਤੀਆਂ ਗਈਆਂ। ਨਵਯੁਗ ਸਾਹਿਤ ਕਲਾ ਮੰਚ ਭੀਖੀ ਦੇ ਪ੍ਰਧਾਨ ਭੁਪਿੰਦਰ ਫ਼ੌਜੀ ਤੇ ਅਮਰੀਕ ਭੀਖੀ ਨੇ ਦੱਸਿਆ ਕਿ ਕੈਲੀਵਰ ਪਬਲੀਕੇਸ਼ਨ ਦੇ ਮਾਲਕ ਸ਼ਾਇਰ ਸੁਖਵਿੰਦਰ ਸੁੱਖੀ ਭੀਖੀ ਤੇ ਉਨ੍ਹਾਂ ਦੀ ਜੀਵਨ ਸਾਥਣ ਅਰਵਿੰਦ ਕੌਰ, ਜੋ ਕਿ ਅੱਜਕੱਲ੍ਹ ਪਟਿਆਲਾ ਵਿਖੇ ਰਹਿ ਰਹੇ ਹਨ। ਉਨ੍ਹਾਂ ਨੇ ਆਪਣੇ ਪੁੱਤਰ ਇਮਰੋਜ਼ ਦੀ ਆਮਦ ਤੇ ਬੇਟੀ ਇਬੂ ਦੇ ਜਨਮ ਦਿਨ ਦੀ ਖੁਸ਼ੀ ਮੌਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੀਖੀ ਲਈ ਪੰਜ ਸੌ ਤੋਂ ਵੱਧ ਵੱਖ-ਵੱਖ ਵੰਨਗੀਆਂ ਦੀਆਂ ਬਹੁ ਮੁੱਲੀਆਂ ਕਿਤਾਬਾਂ ਭੇਂਟ ਕੀਤੀਆਂ ਤੇ ਨਕਦ ਰਾਸ਼ੀ ਵੀ ਦਿੱਤੀ ਗਈ। ਇਹ ਕਿਤਾਬਾਂ ਸਾਹਿਤ ਦਾ ਬਹੁਤ ਵੱਡਾ ਖ਼ਜ਼ਾਨਾਂ ਹਨ। ਇਸ ਮੌਕੇ ਹੋਰਾਂ ਤੋਂ ਇਲਾਵਾ ਪਰਮਜੀਤ ਕੌਰ, ਜਸ਼ਨਪ੍ਰੀਤ ਸ਼ਰਮਾ, ਹਰਸੁਖਮਨ ਕੌਰ ਮੱਲ੍ਹੀ ਰਾਮ ਆਦਿ ਹਾਜ਼ਰ ਸਨ।