ਬੀਐਨ ਗੁਰੁਕੁਲ ਇੰਟਰਨੈਸ਼ਨਲ ਸਕੂਲ ਬੁਢਲਾਡਾ ਦਾ ਸਾਲਾਨਾ ਸਮਾਰੋਹ ਸ਼ਾਨਦਾਰ ਰੰਗਾਰੰਗ ਪੇਸ਼ਕਾਰੀਆਂ ਨਾਲ ਯਾਦਗਾਰ ਬਣਿਆ
ਬੀਐਨ ਗੁਰੁਕੁਲ ਇੰਟਰਨੈਸ਼ਨਲ ਸਕੂਲ ਬੁਢਲਾਡਾ
Publish Date: Fri, 27 Feb 2026 04:38 PM (IST)
Updated Date: Fri, 27 Feb 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬੁਢਲਾਡਾ ਬੀਐਨ ਗੁਰੁਕੁਲ ਇੰਟਰਨੈਸ਼ਨਲ ਸਕੂਲ ਬੁਢਲਾਡਾ ਵੱਲੋਂ ਸ਼ਹਿਰ ਦੇ ਸ਼ਿਵ ਸ਼ਕਤੀ ਭਵਨ ਵਿਚ ਸਾਲਾਨਾ ਸਮਾਰੋਹ ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਅਤੇ ਸਿੱਖਿਆਤਮਕ ਵਧੀਆ ਪੇਸ਼ਕਾਰੀਆਂ ਕੀਤੀਆਂ। ਸਮਾਰੋਹ ਦੀ ਸ਼ੁਰੂਆਤ ਸ਼ਮ੍ਹਾ ਰੋਸ਼ਲ ਅਤੇ ਮਾਂ ਸਰਸਵਤੀ ਦੀ ਵੰਦਨਾ ਨਾਲ ਕੀਤੀ ਗਈ। ਇਸ ਬਾਅਦ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਰੂਹ ਨੂੰ ਦਰਸਾਉਂਦੀਆਂ ਭੰਗੜਾ ਅਤੇ ਗਿੱਧਾ ਦੀਆਂ ਜੋਸ਼ ਭਰੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਗਤਕਾ ਕਲਾ ਨੇ ਸਿੱਖ ਸ਼ੌਰਿਆ ਅਤੇ ਬਹਾਦਰੀ ਦੀ ਪ੍ਰੰਪਰਾ ਨੂੰ ਜੀਵੰਤ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ। ਰੰਗਾਰੰਗ ਨ੍ਰਿਤ ਪ੍ਰਸਤੁਤੀਆਂ, ਨਾਟਕਾਂ ਅਤੇ ਸੱਭਿਆਚਾਰਕ ਆਈਟਮਾਂ ਨੇ ਸਮਾਗਮ ਨੂੰ ਯਾਦਗਾਰ ਬਣਾਇਆ। ਸਕੂਲ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖਿਆ ਦੇ ਨਾਲ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਵਿਅਕਤੀਤਵ ਨਿਰਮਾਣ ਲਈ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਡਾ. ਦੀਪਿਕਾ ਸਿੰਗਲਾ ਨੇ ਸਕੂਲ ਦੀਆਂ ਸਾਲ ਭਰ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਵਾਈਸ ਪ੍ਰਿੰਸੀਪਲ ਸੁਖਦੀਪ ਕੌਰ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਰੋਹ ਦੇ ਸਫ਼ਲ ਆਯੋਜਨ ਵਿੱਚ ਸਕੂਲ ਦੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ, ਮਾਪਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।