ਮੋਬਾਈਲ ਭੱਤਾ ਨਾ ਮਿਲਣ ’ਤੇ ਬੀਐੱਲਓਜ਼ ਨਿਰਾਸ਼
ਸਰਦੂਲਗੜ੍ਹ ਦੇ ਸਮੂਹ ਬੀਐਲਓ ਦੀ ਮੀਟਿੰਗ
Publish Date: Fri, 30 Jan 2026 06:38 PM (IST)
Updated Date: Sat, 31 Jan 2026 04:11 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋੰ ਸਰਦੂਲਗੜ੍ਹ ਦੇ ਸਮੂਹ ਬੀਐੱਲਓ ਦੀ ਮੀਟਿੰਗ ਪ੍ਰਧਾਨ ਮੇਲਾ ਸਿੰਘ ਦੀ ਅਗਵਾਈ ਵਿੱਚ ਸਬ ਡਵੀਜ਼ਨ ਸਰਦੂਲਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਸਮੂਹ ਬੀਐਲਓ ਦਾ ਜਨਵਰੀ 2026 ਮਹੀਨੇ ਦਾ ਮੋਬਾਇਲ ਭੱਤਾ ਕੱਟਣ ਦੀ ਨਿਖੇਧੀ ਕੀਤੀ। ਸਮੂਹ ਬੀਐਲਓਜ਼ ਵੱਲੋਂ ਜਨਵਰੀ ਮਹੀਨੇ ਦੌਰਾਨ ਹੋਈਆਂ ਛੁੱਟੀਆਂ ਦੌਰਾਨ ਐੱਸਆਈਆਰ ਦਾ ਕੰਮ ਰੈਗੂਲਰ ਕੀਤਾ ਗਿਆ ਹੈ। ਪਰ ਫ਼ਿਰ ਵੀ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਮਿਲਦਾ ਨਿਗੂਣਾ ਮੋਬਾਈਲ ਭੱਤਾ ਕੱਟਣਾ ਕਿਸੇ ਵੀ ਪੱਧਰ ਜਾਇਜ਼ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਮੋਬਾਇਲ ਭੱਤੇ ਵਿੱਚ ਕੀਤੀ ਕਟੌਤੀ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਪੰਜਾਬ ਕੋਲੋਂ ਵੋਟਾਂ ਦੀ ਸੁਧਾਈ ਤੇ ਐਸਆਈਆਰ ਵਰਗੇ ਕੰਮਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਲੈਪਟੋਪ ਜਾਂ ਟੈਬ ਦੀ ਵੀ ਮੰਗ ਕੀਤੀ। ਅਜਿਹੇ ਕਾਰਜ ਮੋਬਾਇਲ ਰਾਹੀਂ ਕਰਨਾ ਸੰਭਵ ਨਹੀਂ ਹਨ। ਉਨ੍ਹਾਂ ਮੋਬਾਇਲ ਡਾਟਾ ਦੀ ਵੱਖਰੇ ਤੌਰ ‘ਤੇ 500 ਰੁਪਏ ਪ੍ਰਤੀ ਮਹੀਨਾ ਦੇਣ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਬੀਐਲਓ ਨੂੰ ਦਿੱਤੀ ਜਾਂਦੀ ਰਾਸ਼ੀ ਨੂੰ ਵਧਾ ਕੇ 50 ਹਜ਼ਾਰ ਸਾਲਾਨਾ ਕਰਨ ਦੀ ਗੱਲ ਕੀਤੀ ਹੈ। ਐਸਆਈਆਰ ਦੇ ਕੰਮ ਵਿੱਚ ਲੱਗੇ ਬੀਐਲਓਜ਼ ਨੂੰ ਟੋਲ ਪਲਾਜ਼ੇ ਤੇ ਹੋਰ ਮਿਲਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਗੱਲ ਵੀ ਕੀਤੀ ਗਈ। ਇਸ ਮੌਕੇ ਸ਼ਿੰਗਾਰਾ ਸਿੰਘ ਵੱਲੋਂ ਬੀਐਲਓ ਨੂੰ ਆ ਰਹੀਆਂ ਸਮੱਸਿਆਵਾਂ ਸਮੇਂ ਸਮੇਂ ਤੇ ਹੱਲ ਕਰਨ ਲਈ ਇਲੈਕਸ਼ਨ ਕਮਿਸ਼ਨ ਤੋਂ ਦਖ਼ਲ ਦੀ ਮੰਗ ਕੀਤੀ ਹੈ। ਇਸ ਮੌਕੇ ਰਾਜਕੁਮਾਰ, ਵਿਜੇ ਪ੍ਰਕਾਸ਼, ਜਗਸੀਰ ਸਿੰਘ ਜਟਾਣਾ, ਪ੍ਰਭੂ ਰਾਮ, ਕਰਮਜੀਤ ਸਿੰਘ ਝੰਡਾ ਕਲਾਂ, ਸੰਦੀਪ ਸਿੰਘ ਝੰਡੂਕੇ, ਗੁਰਮੁਖ ਸਿੰਘ, ਜਸਵੰਤ ਰਾਏ ਆਦਿ ਹਾਜ਼ਰ ਸਨ।