ਨਗਰ ਕੌਂਸਲ ਚੋਣਾਂ ‘ਚ ਭਾਜਪਾ ਵੱਲੋਂ ਵਿਚਾਰਾਂ
ਜ਼ਿਲ੍ਹਾ ਮਾਨਸਾ ਵਾਰਡ ਨੰਬਰ: 7 ਦੇ ਵਿੱਚ ਭਾਜਪਾ
Publish Date: Sun, 11 Jan 2026 06:50 PM (IST)
Updated Date: Mon, 12 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਚੋਣਾਂ ਦੇ ਪਹਿਲਾਂ ਹੀ ਮਾਹੌਲ ਭਖਣ ਲੱਗਿਆ ਹੈ। ਪਾਰਟੀਆਂ ਵੱਲੋਂ ਲਗਾਤਾਰ ਵਾਰਡਾਂ ਦਾ ਵੀ ਸਰਵੇ ਕੀਤਾ ਜਾਣ ਲੱਗਿਆ ਹੈ। ਜ਼ਿਲ੍ਹਾ ਮਾਨਸਾ ਵਾਰਡ ਨੰਬਰ. 7 ਵਿਚ ਭਾਜਪਾ ਵੱਲੋਂ ਜਸਵੰਤ ਸਿੰਘ ਟੈਨੀ ਦੇ ਘਰ ਧਾਨਕ ਸਮਾਜ ਵੱਲੋਂ ਸਰਕਲ ਪ੍ਰਧਾਨ ਪ੍ਰੇਮ ਸਾਗਰ ਭੋਲਾ, ਪਾਲਾ ਰਾਮ ਪਰੋਚਾ, ਰਮੇਸ਼ ਪਰੋਚਾ, ਯੂਥ ਆਗੂ ਮੀਤ ਪ੍ਰਧਾਨ ਪਰਦੀਪ ਮਾਖਾ ਦੇ ਆਉਣ ਤੇ ਸਨਮਾਨ ਕੀਤਾ ਗਿਆ। ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਚਰਚਾ ਕੀਤੀ ਗਈ। ਸ਼ਕੁੰਤਲਾ ਰਾਣੀ ਸੰਭਾਵੀ ਉਮੀਦਵਾਰ ਹੋ ਸਕਦੇ ਹਨ। ਇਸ ਮੌਕੇ ਜਸਵੰਤ ਸਿੰਘ ਟੈਨੀ, ਸ਼ਿਵ ਸੈਨਾ ਪ੍ਰਧਾਨ ਮਾਨਸਾ ਡਾ. ਤਰਸੇਮ ਡੇਲੂਆਣਾ, ਸੋਹਣ ਲਾਲ, ਮੋਟਾ ਰਾਮ ਤੁਰਕੀਆ, ਅਸ਼ੋਕ ਰਤੀ, ਦਾਸਾ ਰਾਮ, ਰਾਜਾ ਮੋਰਵਾਲ, ਰਮੇਸ਼ ਕਾਇਤ, ਰੋਹਤਾਸ਼ ਕੁਮਾਰ, ਬਾਬਾ ਜਰਨੈਲ ਖਟਕ, ਡਾ ਹਰਬੰਸ ਸਿੰਘ ਖਟਕ, ਸੋਹਣ ਲਾਲ ਵੈਦ ਪ੍ਰਕਾਸ਼, ਰੋਕੀ ਕੁਮਾਰ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਡਾ ਪਿੰਕੀ ਰਾਣੀ ਪਰਮਜੀਤ ਕੌਰ ਨੇ ਦੱਸਿਆ ਕਿ ਭਾਜਪਾ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਦੇ ਸੰਦਰਭ ’ਚ ਵਿਚਾਰ ਚਰਚਾ ਕੀਤੀ ਗਈ ਅਤੇ ਇਹ ਚੋਣਾਂ ਲੜਨ ਦੀ ਰਣਨੀਤੀ ਬਣਾਈ ਜਾ ਰਹੀ ਹੈ।