14 ਨੂੰ ਭਾਜਪਾ ਦੀ ਮੋਗਾ ਰੈਲੀ ਇਕ ਪਰਿਵਰਤਨ : ਨਕੱਈ
ਮੋਗਾ ਵਿਖੇ ਭਾਜਪਾ ਦੀ 14 ਮਾਰਚ ਨੂੰ ਹੋ
Publish Date: Sun, 08 Mar 2026 05:20 PM (IST)
Updated Date: Mon, 09 Mar 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੋਗਾ ਵਿਖੇ ਭਾਜਪਾ ਦੀ 14 ਮਾਰਚ ਨੂੰ ਹੋ ਰਹੀ ਰੈਲੀ ਦੇ ਸਬੰਧ ਵਿੱਚ ਭਾਜਪਾ ਮੰਡਲ ਪ੍ਰਧਾਨ ਨਵਨੀਤ ਕੁਮਾਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਪਹੁੰਚੇ। ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਰੈਲੀ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੱਤੀ ਗਈ। ਮੀਟਿੰਗ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਪ ਸਿੰਘ ਨਕਈ ਨੇ ਕਿਹਾ ਕਿ ਭਾਜਪਾ ਦੀ ਇਸ ਰੈਲੀ ਨਾਲ ਪੰਜਾਬ ਵਿੱਚ ਚੋਣਾਂ ਦਾ ਪਾਰਟੀ ਬਿਗਲ ਵਜਾ ਰਹੀ ਹੈ। ਕੇਂਦਰ ਸਰਕਾਰ ਨੇ ਗਰੀਬ, ਕਿਸਾਨ ਅਤੇ ਮਜ਼ਦੂਰ ਪੱਖੀ ਯੋਜਨਾਵਾਂ ਤੋਂ ਇਲਾਵਾ ਔਰਤਾਂ ਲਈ ਵੀ ਅਨੇਕਾਂ ਸਕੀਮਾਂ ਲਿਆਂਦੀਆਂ ਹਨ। ਇਸ ਨਾਲ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰ ਸਰਕਾਰ ਦੀਆਂ ਨੀਤੀਆਂ, ਗਰੀਬ ਪੱਖੀ ਯੋਜਨਾਵਾਂ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਦਾ ਮੁੱਢ ਬੰਨ੍ਹਣਗੇ। ਇਸ ਨਾਲ ਭਾਜਪਾ ਦਾ ਪੰਜਾਬ ਅੰਦਰ ਵੱਡਾ ਆਗਾਜ਼ ਹੋਵੇਗਾ। ਨਕੱਈ ਨੇ ਕਿਹਾ ਕਿ ਮੋਗਾ ਦੀ ਭਾਜਪਾ ਰੈਲੀ ਇੱਕ ਪਰਿਵਰਤਨ ਹੈ ਕਿਉਂਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ, ਤਰੱਕੀ ਅਤੇ ਕਾਨੂੰਨ ਵਿਵਸਥਾ ਦੇਣ ਵਿੱਚ ਫੇਲ੍ਹ ਹੋਈ ਹੈ। ਅੱਜ ਸੂਬੇ ਅੰਦਰ ਭਾਜਪਾ ਦੀ ਸਰਕਾਰ ਲੋੜੀਂਦੀ ਹੈ। ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਜਿੱਥੇ ਕੇਂਦਰ ਸਰਕਾਰ ਵਾਂਗ ਸੂਬੇ ਵਿੱਚ ਵਿਕਾਸ, ਤਰੱਕੀ ਅਤੇ ਅਮਨ ਕਾਨੂੰਨ ਦਾ ਰਾਜ ਹੋਵੇਗਾ। ਉੱਥੇ ਗੈਂਗਸਟਰਵਾਦ, ਪੰਜਾਬ ਅੰਦਰ ਮਾੜਾ ਮਾਹੌਲ ਬਣਾਉਣ ਵਾਲੇ ਸ਼ਰਾਰਤੀ ਵਿਅਕਤੀਆਂ ਖ਼ਿਲਾਫ਼ ਭਾਜਪਾ ਇੱਕ ਅਭਿਆਨ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਗਾ ਦੀ ਰੈਲੀ ਆਪਣੇ ਆਪ ਵਿੱਚ ਇੱਕ ਪਰਿਵਰਤਨ ਦੇ ਨਾਲ ਨਾਲ ਲੋਕਾਂ ਲਈ ਇੱਕ ਉਮੀਦ ਵੀ ਹੋਵੇਗੀ। ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਕਿ ਰੈਲੀ ਆਮ ਲੋਕਾਂ ਦੀ ਅਵਾਜ਼ ਹੋਵੇਗੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਮੰਡਲ ਪ੍ਰਧਾਨ ਨਵਨੀਤ ਕੁਮਾਰ, ਭੋਲਾ ਸਿੰਘ, ਦਰਸ਼ਨ ਸਿੰਘ, ਗੁਰਚਰਨ ਖੋਖਰ, ਰਾਣਾ ਜੀ, ਹੈਪੀ ਬੋਹਾ, ਗੁਰਲਾਲ ਮੰਘਾਣੀਆਂ, ਬੂਟਾ ਸਿੰਘ ਤੋਂ ਇਲਾਵਾ ਹੋਰ ਵੀ ਮੋਜੂਦ ਸਨ।