ਮਾਨਸਾ ਦੇ ਨਵੇਂ ਚੁਣੇ ਕੌਂਸਲਰਾਂ ਦਾ ਭਾਜਪਾ ਮੰਡਲ - 2 ਨੇ ਕੀਤਾ ਸ਼ਾਨਦਾਰ ਸਨਮਾਨ
ਭਾਰਤੀ ਜਨਤਾ ਪਾਰਟੀ ਸਰਕਲ/ਮੰਡਲ-2 ਮਾਨਸਾ
Publish Date: Sun, 07 Jun 2026 04:04 PM (IST)
Updated Date: Sun, 07 Jun 2026 04:05 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਭਾਰਤੀ ਜਨਤਾ ਪਾਰਟੀ ਸਰਕਲ/ਮੰਡਲ - 2 ਮਾਨਸਾ ਦੀ ਇੱਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਲੱਲੂਆਣਾ ਰੋਡ ਸਥਿਤ ਪਾਰਟੀ ਦਫ਼ਤਰ (ਨੇੜੇ ਕੱਪੜਾ ਮਾਰਕੀਟ) ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਮੰਡਲ - 2 ਦੇ ਪ੍ਰਧਾਨ ਅਤੇ ਲਗਾਤਾਰ ਛੇਵੀਂ ਵਾਰ ਕੌਂਸਲਰ ਬਣ ਕੇ ਰਿਕਾਰਡ ਕਾਇਮ ਕਰਨ ਵਾਲੇ ਸੀਨੀਅਰ ਆਗੂ ਪ੍ਰੇਮ ਸਾਗਰ ਭੋਲਾ ਨੇ ਕੀਤੀ। ਇਸ ਮੌਕੇ ਹਾਲ ਹੀ ਵਿੱਚ ਚੁਣ ਕੇ ਆਏ ਭਾਜਪਾ ਦੇ ਨਵੇਂ ਕੌਂਸਲਰਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਨਵੇਂ ਚੁਣੇ ਕੌਂਸਲਰ ਕਮਲੇਸ਼ ਰਾਣੀ (ਵਾਰਡ ਨੰ: 19), ਰੋਮਾ ਅਗਰਵਾਲ (ਵਾਰਡ ਨੰ: 21), ਭੂਸ਼ਨ ਕੁਮਾਰ (ਵਾਰਡ ਨੰ: 23), ਪ੍ਰਵੀਨ ਕੁਮਾਰ ਟੋਨੀ (ਵਾਰਡ ਨੰ: 22) ਅਤੇ ਸੁਖਜੀਤ ਕੌਰ (ਵਾਰਡ ਨੰ: 27) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੰਡਲ ਪ੍ਰਧਾਨ ਪ੍ਰੇਮ ਸਾਗਰ ਭੋਲਾ ਵੱਲੋਂ ਸਾਰੇ ਨਵੇਂ ਚੁਣੇ ਕੌਂਸਲਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਈ ਹੈ। ਉਨ੍ਹਾਂ ਸਮੂਹ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਸ਼ਹਿਰ ਦੇ ਵਿਕਾਸ ਲਈ ਇਮਾਨਦਾਰੀ ਅਤੇ ਇੱਕਜੁੱਟਤਾ ਨਾਲ ਦਿਨ ਰਾਤ ਕੰਮ ਕਰਨ। ਉਨ੍ਹਾਂ ਵਰਕਰਾਂ ਨੂੰ ਵਿਰੋਧੀਆਂ ਦੇ ਗੁੰਮਰਾਹਕੁੰਨ ਅਤੇ ਝੂਠੇ ਬਿਆਨਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਾਡਾ ਮੁੱਖ ਮਕਸਦ ਸਿਰਫ਼ ਤੇ ਸਿਰਫ਼ ਜਨਤਾ ਦੀ ਸੇਵਾ ਕਰਨਾ ਹੈ। ਇਸ ਦੌਰਾਨ ਪਾਰਟੀ ਆਗੂਆਂ ਸੁਖਚੈਨ ਸਿੰਘ, ਮਨੀਸ਼ ਕੁਮਾਰ, ਰਾਜ ਕੁਮਾਰ ਅਤੇ ਪ੍ਰਵੀਨ ਕੁਮਾਰ ਟੋਨੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਪ੍ਰਵੀਨ ਕੁਮਾਰ ਟੋਨੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਅਪੀਲ ਕੀਤੀ ਕਿ ਪ੍ਰੇਮ ਸਾਗਰ ਭੋਲਾ ਦੇ ਲੰਬੇ ਸਿਆਸੀ ਤਜ਼ਰਬੇ ਅਤੇ ਕਾਬਲੀਅਤ ਨੂੰ ਦੇਖਦਿਆਂ ਉਨ੍ਹਾਂ ਨੂੰ ਲੀਡਰ ਆਫ਼ ਕੌਂਸਲਰ ਐਲਾਨਿਆ ਜਾਵੇ। ਇਸ ਦਾ ਹਾਜ਼ਰ ਵਰਕਰਾਂ ਨੇ ਸਵਾਗਤ ਕੀਤਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੋਹਣ ਸਿੰਘ ਮੌਂਗਾ, ਪ੍ਰਭਜੋਤ ਸਿੰਘ, ਸਿਕੰਦਰ ਸਿੰਘ, ਦਲਬਾਰਾ ਸਿੰਘ, ਜੋਗਿੰਦਰ ਸਿੰਘ ਬੇਦੀ, ਰਮੇਸ਼ ਕੁਮਾਰ, ਸੁਖਵਿੰਦਰ ਸਿੰਘ ਭਿੰਦਾ, ਜਗਰਾਜ ਸਿੰਘ ਅਤੇ ਸਤੰਤਰ ਸਿੰਘ (ਰਿਟਾ. ਕਾਨੂੰਗੋ) ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਸਥਾਨਕ ਵਰਕਰ ਹਾਜ਼ਰ ਸਨ।