ਮੋਗਾ ਰੈਲੀ ’ਚ ਸ਼ਾਮਲ ਹੋਣ ’ਤੇ ਭਾਜਪਾ ਵੱਲੋਂ ਧੰਨਵਾਦ
ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿਖੇ
Publish Date: Sun, 15 Mar 2026 06:49 PM (IST)
Updated Date: Mon, 16 Mar 2026 04:19 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੀਤੇ ਦਿਨ੍ਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿਖੇ ਹੋਈ ਰੈਲੀ ਵਿੱਚ ਮਾਨਸਾ ਸਰਕਲ-2 ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਦਾ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਰਕਲ-2 ਇੰਚਾਰਜ ਵਿਨੋਦ ਕਾਲੀ ਸਰਕਲ-2 ਮਾਨਸਾ ਦੇ ਪ੍ਰਧਾਨ ਪ੍ਰੇਮ ਸਾਗਰ ਭੋਲਾ ਕੌਂਸਲਰ, ਯੁਵਾ ਮੋਰਚਾ ਦੇ ਪ੍ਰਧਾਨ ਮਨੀਸ਼ ਕੁਮਾਰ, ਐਸਸੀ ਮੋਰਚਾ ਸਰਕਲ-2 ਦੇ ਪ੍ਰਧਾਨ ਜਸਵੰਤ ਟੈਣੀ, ਸਰਕਲ-2 ਮਹਿਲਾ ਮੋਰਚਾ ਦੀ ਪ੍ਰਧਾਨ ਰਾਜਦੀਪ ਕੌਰ, ਸਾਬਕਾ ਮੰਡਲ ਪ੍ਰਧਾਨ ਸੰਜੀਵ ਕੁਮਾਰ, ਆਈ ਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ, ਜ਼ਿਲ੍ਹਾ ਸਕੱਤਰ ਪਾਲਾ ਰਾਮ ਪਰੋਚਾ, ਭੈਣੀਬਾਘਾ ਸਰਕਲ ਇੰਚਾਰਜ ਸੁਖਚੈਨ ਸਿੰਘ, ਸਰਕਲ- 2 ਸਕੱਤਰ ਦੀਪਕ ਕੁਮਾਰ ਤੁਰਕੀਆ, ਰਾਹੁਲ ਕੁਮਾਰ ਅਤੇ ਪਾਰਟੀ ਸਰਕਲ-2 ਦੇ ਦਫ਼ਤਰ ਇੰਚਾਰਜ ਸੁਖਵਿੰਦਰ ਸਿੰਘ ਭਿੰਦਾ ਨੇ ਤਹਿਦਿਲੋਂ ਧੰਨਵਾਦ ਕੀਤਾ। ਭਵਿੱਖ ਵਿੱਚ ਵੀ ਇਹ ਉਮੀਦ ਕੀਤੀ ਕਿ ਇਹ ਵਰਕਰ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹਿਣਗੇ ਅਤੇ ਪਾਰਟੀ ਵੀ ਆਪਣੇ ਹਰ ਵਰਕਰ ਦਾ ਦੁੱਖ ਸੁੱਖ ਸਮਝਦੀ ਹੋਈ। ਇਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ।