ਸਰਕਾਰੀ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ਵੰਡੇ ਬੂਟ
ਸੱਤਪਾਲ ਰਿਟਾਇਰ ਸੁਪਰਡੈਂਟ
Publish Date: Thu, 15 Jan 2026 04:51 PM (IST)
Updated Date: Thu, 15 Jan 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿੱਖਿਆ ਵਿਭਾਗ ਦੇ ਸੇਵਾਮੁਕਤ ਅਤੇ ਮਾਈ ਭਾਗੋ ਕਾਲਜ ਰੱਲਾ ਦੇ ਮੌਜੂਦਾ ਸੁਪਰਡੈਂਟ ਸੱਤਪਾਲ ਨੇ ਆਪਣੀ ਪਤਨੀ ਅਤੇ ਪੋਤਿਆਂ ਦੇ ਜਨਮ ਦਿਨ ’ਤੇ ਕੇਕ ਕੱਟਣ ਦੀ ਬਜਾਏ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ ਮਾਨਸਾ ਵਿੱਚ ਬੱਚਿਆਂ ਨੂੰ ਬੂਟ ਵੰਡ ਕੇ ਜਨਮ ਦਿਨ ਮਨਾਇਆ। ਹਾਲਾਂਕਿ ਕ੍ਰਾਂਤੀ ਵੀਰ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਹਿਊਮਨਰਾਈਟਸ ਕਮਿਸ਼ਨ ਮਾਨਸਾ ਦੇ ਉਹ ਐਕਟਿਵ ਮੈਂਬਰ ਵੀ ਹਨ। ਸੱਤਪਾਲ ਨੇ ਦੱਸਿਆ ਕਿ ਹਰ ਕਿਸੇ ਨੂੰ ਇਸੇ ਤਰ੍ਹਾਂ ਆਪਣੇ ਜਨਮ ਦਿਨ ’ਤੇ ਕੋਈ ਵਾਧੂ ਖਰਚਾ ਕਰਨ ਦੀ ਬਜਾਏ ਸਮਾਜ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ਕਿਸੇ ਨਾ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ। ਇਸ ਰਸਮ ਵਿੱਚ ਮਿੱਠੂ ਰਾਮ ਅਰੋੜਾ, ਸਮਾਜ ਸੇਵੀ ਬਿਕਰਮ ਕੁਮਾਰ ਅਰੋੜਾ ਪੁੱਤਰ ਪ੍ਰੇਮ ਕੁਮਾਰ ਅਰੋੜਾ ਪ੍ਰਧਾਨ ਅਰੋੜਾ ਵੰਸ ਪੰਜਾਬ ਸੰਤ ਲਾਲ ਨਾਗਪਾਲ ਪ੍ਰਧਾਨ ਅਰੋੜਾ ਵੰਸ ਜ਼ਿਲ੍ਹਾ ਮਾਨਸਾ, ਪਰਮਜੀਤ ਸਿੰਘ ਵਾਈਸ ਚੇਅਰਮੈਨ ਮਾਈ ਭਾਗੋ ਇੰਸਟੀਚਿਊਟ ਰੱਲਾ, (ਮਾਨਸਾ) ਸੁਰੇਸ਼ ਕੁਮਾਰ ਪ੍ਰਿੰਸੀਪਲ ਅਤੇ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ, ਮਾਨਸਾ ਨੇ ਹਿੱਸਾ ਲਿਆ।