- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰੇਟਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਵੱਲੋਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਵੱਲੋਂ ਇਤਿਹਾਸਕ ਵੱਡਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਬਲਾਕ ਕਾਂਗਰਸ ਕਮੇਟੀ ਬਰੇਟਾ, ਸਿਟੀ ਕਾਂਗਰਸ ਕਮੇਟੀ, ਸ਼ਹਿਰ ਦੇ ਨਿਵਾਸੀਆਂ ਅਤੇ ਵੱਖ ਵੱਖ ਸਮਾਜਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਸਮਾਗਮ ਦਾਣਾ ਮੰਡੀ ’ਚ ਕਰਵਾਇਆ, ਜਿੱਥੇ ਕੁਲਵੰਤ ਰਾਏ ਸਿੰਗਲਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੁਲਵੰਤ ਰਾਏ ਸਿੰਗਲਾ ਦੀ ਨਿਯੁਕਤੀ ਕਾਂਗਰਸ ਪਾਰਟੀ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦੇ ਤਹਿਤ ਕੀਤੀ ਗਈ ਹੈ। ਸਮਾਗਮ ਦੌਰਾਨ ਦਾਣਾ ਮੰਡੀ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨਾਲ ਖਚਾਖਚ ਭਰੀ ਹੋਈ ਸੀ। ਮੰਚ ’ਤੇ ਪਹੁੰਚਣ ‘ਤੇ ਕੁਲਵੰਤ ਰਾਏ ਸਿੰਗਲਾ ਦਾ ਭਰਪੂਰ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ, ਸਿਰੋਪਾਓ ਦੇ ਤੇ ਯਾਦਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਵੱਖ ਵੱਖ ਜਥੇਬੰਦੀਆਂ ਵਿੱਚ ਗਊਸ਼ਾਲਾ ਕਮੇਟੀ ਵੱਡੀ, ਗਊਸ਼ਾਲਾ ਕਮੇਟੀ ਛੋਟੀ, ਰਾਮ ਬਾਗ ਭਲਾਈ ਕਮੇਟੀ, ਭਾਰਤੀਆ ਮਹਾਵੀਰ ਦਲ, ਗੀਤਾ ਭਵਨ ਕਮੇਟੀ, ਖਾਟੂ ਸ਼ਿਆਮ ਸੇਵਾ ਸੰਮਤੀ, ਰਵਿਦਾਸ ਸਭਾ, ਬਾਲਮੀਕੀ ਵੈਲਫੇਅਰ ਕਮੇਟੀ, ਰੇਗਰ ਸਮਾਜ ਸੇਵਾ ਕਮੇਟੀ, ਆਸਰਾ ਕਲੱਬ, ਸੰਤੋਸ਼ੀ ਮਾਤਾ ਧਰਮਸ਼ਾਲਾ ਕਮੇਟੀ, ਬਾਬਾ ਵਿਸ਼ਵਕਰਮਾ ਵੈਲਫ਼ੇਅਰ ਐਸੋਸੀਏਸ਼ਨ, ਨੌਜਵਾਨ ਸਪੋਰਟਸ ਕਲੱਬ ਤੇ ਹੋਰ ਕਈ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ। ਇਨ੍ਹਾਂ ਸਾਰੀਆਂ ਜਥੇਬੰਦੀਆਂ ਨੇ ਇਕਜੁੱਟ ਹੋ ਸਿੰਗਲਾ ਦੇ ਹੱਕ ‘ਚ ਆਪਣਾ ਸਮਰਥਨ ਦਿੱਤਾ। ਵਪਾਰਕ ਵਰਗਾਂ ਦੀ ਭਾਗੀਦਾਰੀ ਵੀ ਖਾਸ ਰਹੀ। ਆੜ੍ਹਤੀਆ ਐਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨ, ਗੋਲਡ ਸਮਿਥ ਐਸੋਸੀਏਸ਼ਨ, ਕਰਿਆਨਾ ਯੂਨੀਅਨ, ਬਸਾਤੀ ਦੁਕਾਨ ਵੈਲਫ਼ੇਅਰ ਐਸੋਸੀਏਸ਼ਨ, ਇਲੈਕਟ੍ਰਾਨਿਕਸ ਤੇ ਇਲੈਕਟ੍ਰੀਕਲ ਐਸੋਸੀਏਸ਼ਨ, ਫੋਟੋਗ੍ਰਾਫਰ ਐਸੋਸੀਏਸ਼ਨ ਅਤੇ ਪ੍ਰੈਸ ਕਲੱਬ ਬਰੇਟਾ ਦੇ ਮੈਂਬਰਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰ ਕੇ ਸਿੰਗਲਾ ਨੂੰ ਵਧਾਈ ਦਿੱਤੀ।
ਸਮਾਗਮ ਵਿੱਚ ਨੌਜਵਾਨ ਤੇ ਮਹਿਲਾ ਵਰਗ ਦੀ ਭਾਗੀਦਾਰੀ ਵੀ ਕਾਫ਼ੀ ਪ੍ਰੇਰਣਾਦਾਇਕ ਰਹੀ। ਯੂਥ ਕਾਂਗਰਸ ਕਮੇਟੀ, ਐੱਨਐੱਸਯੂਆਈ, ਮਹਿਲਾ ਕਾਂਗਰਸ ਕਮੇਟੀ ਤੇ ਹੋਰ ਨੌਜਵਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਬਰੇਟਾ ਦੇ ਪ੍ਰਧਾਨ ਸਵਰਨ ਸਿੰਘ ਖੁਡਾਲ, ਸਿਟੀ ਕਾਂਗਰਸ ਕਮੇਟੀ ਪ੍ਰਧਾਨ ਗੋਪਾਲ ਸ਼ਰਮਾ, ਲਾਲੂ ਭਾਰਤਵਾਜ, ਸੁੱਖਾ ਸਿੰਘ ਧਲੇਵਾਂ,ਸੁਰੇਸ਼ ਸ਼ਰਮਾ, ਸੁਮਿਤ ਕੁਮਾਰ ਗਰਗ, ਮੱਖਣ ਲਾਲ ਸ਼ਰਮਾ, ਮੋਹਨ ਸਿੰਘ (ਸਾਬਕਾ ਸਰਪੰਚ), ਸਤਿਗੁਰ ਸਿੰਘ (ਸਾਬਕਾ ਸਰਪੰਚ), ਮੋਨੀ ਸਿੰਘ ਗੋਬਿੰਦਪੁਰਾ, ਸੁਖਜਿੰਦਰ ਸਿੰਘ ਨਿਕਾ, ਕਰਮਜੀਤ ਸਿੰਘ ਸੰਗਰੇੜੀ, ਅਵਤਾਰ ਸਿੰਘ (ਸਾਬਕਾ ਮੀਤ ਪ੍ਰਧਾਨ), ਗਾਂਧੀ ਰਾਮ ਸਿੰਗਲਾ ਪ੍ਰਧਾਨ ਨਗਰ ਕੌਂਸਲ ਗਿਆਨ ਚੰਦ ਸਿੰਗਲਾ ਚੇਅਰਮੈਨ ਮਾਰਕੇਟ ਕਮੇਟੀ ਸਤਿ ਪਾਲ ਮੂਲੇਵਾਲਾ ਅਮਨ ਸਿੰਗਲਾ ਐੱਮਸੀ ਡਬਲਾ ਸਿੰਘ ਐੱਮਸੀ ਪ੍ਰਕਾਸ਼ ਸਿੰਘ ਐੱਮਸੀ ਸੁਖਪਾਲ ਸਿੰਘ ਐਮਸੀ, ਸੁਖਪਾਲ ਸਿੰਘ ਐਮਸੀ ਅਨੂ ਸ਼ਰਮਾ ਰਾਮ ਲਾਜ ਸਿੰਘ ਰਮੇਸ਼ ਕੁਮਾਰ ਟੇਨੀ ਗੁਰਲਾਲ ਸਿੰਘ ਵਾਈਸ ਚੇਅਰਮੈਨ ਅਮਰੀਕ ਸਿੰਘ ਜੇਏ ਜਗਦੀਪ ਦਾਤੇਵਾਸ ਨਵੀਂਨ ਕਲਾ ਗੁਰਬਿੰਦਰ ਸਵੀਟੀ ਥਾਣਾ ਕੁਲਰੀਆਂ ਮੰਗੂ ਸਿੰਘ ਸੋਨੀ ਕੁਲਰੀਆਂ ਗੁਰਵਿੰਦਰ ਭੁਕਦਿਆਲ ਗੁਰਸੇਵਕ ਜਸਵੀਰ ਸਰਪੰਚ ਸਤਿ ਪਾਲ ਖਾਨਗੜ੍ਹ ਅਤੇ ਹੋਰ ਕਈ ਪ੍ਰਮੁੱਖ ਆਗੂ ਮੌਜੂਦ ਸਨ।
ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਸਮਾਜਕ ਆਗੂਆਂ ਨੇ ਵੀ ਸਮਾਗਮ ਵਿੱਚ ਭਰਪੂਰ ਹਾਜ਼ਰੀ ਲਗਵਾਈ। ਉਨ੍ਹਾਂ ਕਿਹਾ ਕਿ ਕੁਲਵੰਤ ਰਾਏ ਸਿੰਗਲਾ ਇੱਕ ਇਮਾਨਦਾਰ, ਮਿਹਨਤੀ ਅਤੇ ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲੇ ਆਗੂ ਹਨ। ਕੁਲਵੰਤ ਰਾਏ ਸਿੰਗਲਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕਮਰਕੱਸ ਰਹੇ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪਾਰਟੀ ਦੇ ਮਿਸ਼ਨ ਨੂੰ ਅੱਗੇ ਵਧਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਦੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨਗੇ। ਸਮਾਗਮ ਦੌਰਾਨ ਵੱਖ-ਵੱਖ ਵਕਤਾਵਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਜ਼ਿਲ੍ਹਾ ਮਾਨਸਾ ਵਿੱਚ ਇੱਕ ਨਵੀਂ ਦਿਸ਼ਾ ਵੱਲ ਵਧੇਗੀ।
ਅੰਤ ਵਿੱਚ ਹਾਜ਼ਰੀਨ ਨੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਅਤੇ ਕੁਲਵੰਤ ਰਾਏ ਸਿੰਗਲਾ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।