ਧਾਲੀਵਾਲ ਥਾਣਾ ਸਦਰ ਦੇ ਐੱਸਐੱਚਓ ਨਿਯੁਕਤ
ਮਾਨਸਾ ਦੇ ਥਾਣਾ ਸਦਰ ਵਿੱਚ ਭੁਪਿੰਦਰਜੀਤ
Publish Date: Thu, 26 Mar 2026 08:25 PM (IST)
Updated Date: Thu, 26 Mar 2026 08:29 PM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਦੇ ਥਾਣਾ ਸਦਰ ਵਿੱਚ ਭੁਪਿੰਦਰਜੀਤ ਸਿੰਘ ਧਾਲੀਵਾਲ ਨੇ ਬਤੌਰ ਐੱਸਐੱਚਓ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਜਸਪ੍ਰੀਤ ਸਿੰਘ ਦੀ ਜਗ੍ਹਾ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਾਈਬਰ ਕ੍ਰਾਈਮ ’ਚ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭੁਪਿੰਦਰਜੀਤ ਸਿੰਘ ਧਾਲੀਵਾਲ ਇਸ ਤੋਂ ਪਹਿਲਾਂ ਐੱਸਐੱਚਓ ਥਾਣਾ ਬੋਹਾ ਥਾਣਾ ਐੱਸਐੱਚਓ ਥਾਣਾ ਬੁਢਲਾਡਾ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਅੱਜ ਤੋਂ ਭੁਪਿੰਦਰਜੀਤ ਸਿੰਘ ਧਾਲੀਵਾਲ ਨੂੰ ਥਾਣਾ ਸਦਰ ਮਾਨਸਾ ਵਿਖੇ ਬਤੌਰ ਐੱਸਐੱਚਓ ਤਾਇਨਾਤ ਕਰ ਦਿੱਤਾ ਗਿਆ ਹੈ।