ਬੀਕੇਯੂ ਡਕੌਂਦਾ ਵੱਲੋਂ ਗਰੀਬ ਦੇ ਮਕਾਨ ਦੇ ਕਬਜ਼ਾ ਵਾਰੰਟ ਵਾਪਸ : ਭੈਣੀਬਾਘਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ
Publish Date: Tue, 10 Feb 2026 07:14 PM (IST)
Updated Date: Wed, 11 Feb 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅੱਜ ਇੱਕ ਗਰੀਬ ਕਿਸਾਨ ਦੇ ਮਕਾਨ ਦੇ ਕਬਜ਼ਾ ਵਾਰੰਟ ਵਾਪਸ ਕੀਤੇ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਾਨਸਾ ਦੇ ਪ੍ਰੀਤ ਨਗਰ ਦੇ ਪਰਵਿੰਦਰ ਕੌਰ ਪਤਨੀ ਹਰਪਾਲ ਸਿੰਘ ਨੇ 2014 ਵਿੱਚ 25 ਲੱਖ 70 ਹਜ਼ਾਰ ਕਰਜ਼ਾ ਇੱਕ ਬੈਂਕ ਤੋਂ ਲਿਆ ਸੀ। ਇਹ 14 ਲੱਖ ਰੁਪਏ ਬੈਂਕ ਨੂੰ ਵਾਪਸ ਕਰ ਦਿੱਤੇ। ਪਰ ਅਚਾਨਕ ਘਰ ਵਿਚ ਬਿਮਾਰੀ ਆਉਣ ਕਰਕੇ ਕੁਝ ਕਿਸ਼ਤਾਂ ਟੁੱਟ ਗਈਆਂ। ਕੋਰਟ ’ਚ ਕੇਸ ਚੱਲ ਰਿਹਾ ਸੀ। ਪੀੜਤ ਪਰਿਵਾਰ ਦੇ ਘਰ ਦੇ ਕਬਜ਼ਾ ਵਾਰੰਟ ਦੇ ਆਰਡਰ ਕਰ ਦਿੱਤੇ ਗਏ, ਜਿਸ ਕਾਰਨ ਬੈਂਕ ਵੱਲੋਂ ਕਿਸਾਨ ਨੂੰ 10 ਫ਼ਰਵਰੀ ਨੂੰ ਮਕਾਨ ਵਿਹਲਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਬੈਂਕ ਵੱਲੋਂ ਕਿਹਾ ਗਿਆ ਕਿ ਅਸੀਂ ਮਕਾਨ ਨੂੰ ਜਿੰਦਰਾ ਲਗਾਉਣਾ ਹੈ, ਪਰ ਜਦੋਂ ਕਿਸਾਨ ਪੂਰ੍ਹੀ ਤਰ੍ਹਾਂ ਨਿਰਾਸ਼ ਹੋ ਗਿਆ। ਭਾਕਿਯੂ ਡਕੌਂਦਾ ਜਥੇਬੰਦੀ ਦੇ ਆਗੂਆਂ ਨੂੰ ਪਤਾ ਲੱਗਿਆ ਤਾਂ ਆਗੂਆਂ ਵੱਲੋਂ ਕਿਸਾਨ ਨੂੰ ਹੌਂਸਲਾ ਦੇ ਕੇ ਕਿਹਾ ਗਿਆ ਕਿ ਬੀਕੇਯੂ ਡਕੌਂਦਾ ਵੱਲੋਂ ਐਲਾਨ ਕੀਤਾ ਹੋਇਆ ਹੈ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ, ਮਜ਼ਦੂਰ ਅਤੇ ਛੋਟੇ ਦੁਕਾਨਦਾਰ ਦੀ ਜ਼ਮੀਨ ਘਰ ਤੇ ਦੁਧਾਰੂ ਪਸ਼ੂ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਕਿਸਾਨ ਨੂੰ ਹੌਸਲਾ ਦੇ ਕੇ ਆਗੂ ਵਰਕਰਾਂ ਨੂੰ ਸੱਦਿਆ ਗਿਆ ਅਤੇ ਉਹ ਪੀੜਤ ਪਰਿਵਾਰ ਦੇ ਘਰ ਪਹੁੰਚੇ। ਜੱਥੇਬੰਦੀ ਬੀਕੇਯੂ ਡਕੌਂਦਾ ਦੇ ਆਗੂ ਵਰਕਰਾਂ ਦਾ ਰੋਹ ਦੇਖ ਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਕਾਰਨ ਮਕਾਨ ਨੂੰ ਜ਼ਿੰਦਰਾ ਲਗਾਉਣ ਵਾਲਿਆਂ ਨੂੰ ਖਾਲੀ ਹੱਥ ਵਾਪਸ ਮੁੜਣਾ ਪਿਆ। ਆਗੂਆਂ ਨੇ ਮੰਗ ਕੀਤੀ ਕਿ ਕਰਜ਼ਾ ਕੁਰਕੀ, ਫ਼ਸਲ ਦੀ ਪੂਰ੍ਹੀ ਰਕਮ ਆਦਿ ਇੰਨ੍ਹਾਂ ਗ਼ਲਤ ਨੀਤੀਆਂ ਨੂੰ ਬੀਕੇਯੂ ਡਕੌਂਦਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਹੋਰਨਾਂ ਤੋ ਇਲਾਵਾ ਕਰਮ ਸਿੰਘ, ਸੇਵਾ ਸਿੰਘ, ਸਤਿਨਾਮ ਸਿੰਘ, ਇਕਬਾਲ ਸਿੰਘ, ਸੋਨੀ ਸਿੰਘ, ਜਗਵੀਰ ਸਿੰਘ, ਸਤਪਾਲ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।