ਬੀਕੇਯੂ ਡਕੌਂਦਾ ਵੱਲੋਂ ਈਓ ਨਗਰ ਕੌਂਸਲ ਦੇ ਦਫ਼ਤਰ ਮੂਹਰੇ ਧਰਨਾ
ਮਾਨਸਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ
Publish Date: Fri, 23 Jan 2026 06:24 PM (IST)
Updated Date: Sat, 24 Jan 2026 04:10 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅੱਜ ਬੁਢਲਾਡਾ ਈਓ ਦੇ ਨਗਰ ਕੌਂਸਲ ਦੇ ਦਫ਼ਤਰ ਮੂਹਰੇ ਸੰਕੇਤਕ ਧਰਨਾ ਇਸ ਲਈ ਦਿੱਤਾ ਗਿਆ ਤਾਂ ਜੋ ਇੱਕ ਕਿਸਾਨ ਕਾਫ਼ੀ ਸਮਾਂ ਕਿਸਾਨ ਜ਼ਮੀਨ ‘ਤੇ ਖੇਤੀਬਾੜੀ ਕਰ ਰਿਹਾ ਸੀ। ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜ਼ਮੀਨ ਨੂੰ ਸਾਫ਼ ਕਰਕੇ ਕੂੜਾ ਲਗਾਉਣ ਦੇ ਡੰਪ ਬਣਾਏ ਗਏ।
ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਿਸਾਨ ਵੱਲੋਂ ਆਪਣੀ ਦੁੱਖ ਭਰੀ ਕਹਾਣੀ ਕਿਸਾਨਾਂ ਨੂੰ ਦੱਸੀ ਅਤੇ ਪਿੰਡ ਇਕਾਈ ਦੇ ਵੱਲੋਂ ਬਲਾਕ ਆਗੂਆਂ ਦੇ ਨਾਲ ਮੀਟਿੰਗ ਕਰਕੇ ਸੰਕੇਤਕ ਧਰਨੇ ਦਾ ਐਲਾਨ ਕੀਤਾ ਗਿਆ। ਇਸ ਦਾ ਫ਼ੌਰੀ ਤੌਰ ’ਤੇ ਅੱਜ ਸੰਕੇਤਕ ਧਰਨਾ ਦਿੱਤਾ ਗਿਆ ਕਿਉਂਕਿ ਜੋ ਕਿਸਾਨ ਲੰਬਾ ਸਮਾਂ ਜ਼ਮੀਨ ’ਤੇ ਕਾਬਜ਼ ਸੀ। ਉਸ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫ਼ਸਲ ਦੇ ਵਿੱਚ ਕੂੜੇ ਦੇ ਢੇਰ ਲਗਾਉਣੇ ਸ਼ੁਰੂ ਕੀਤੇ ਸਨ। ਅੱਜ ਈਓ ਨੂੰ ਮੰਗ ਪੱਤਰ ਦੇ ਕੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਸ ਨੂੰ ਫ਼ੌਰੀ ਤੌਰ ’ਤੇ ਬੰਦ ਨਾ ਕੀਤਾ ਅਤੇ ਜਿਹੜੇ ਕੂੜੇ ਦੇ ਢੇਰ ਡੰਪ ਪਿੰਡ ਵਾਸੀਆਂ ਲਈ ਅਤੇ ਸ਼ਹਿਰ ਵਾਸੀਆਂ ਲਈ ਬਿਮਾਰੀ ਦੇ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੂੜੇ ਨੂੰ ਸ਼ਹਿਰ ਵਾਸੀਆਂ ਅਤੇ ਪਿੰਡ ਤੋਂ ਦੂਰ ਸੁੱਟਿਆ ਜਾਵੇ ਤਾਂ ਜੋ ਕਿ ਸਮੇਂ ਸਮੇਂ ਦੇ ਵਾਅਦੇ ਕਰਨ ਵਾਲੀਆਂ ਸਰਕਾਰਾਂ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤਨਦੇਹੀ ਨਾਲ ਡਿਊਟੀ ਕਰੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੁਢਲਾਡਾ ਬਲਾਕ ਪ੍ਰਧਾਨ ਜਗਰਾਜ ਸਿੰਘ ਅਹਿਮਦਪੁਰ, ਪਿੰਡ ਇਕਾਈ ਪ੍ਰਧਾਨ ਦਿਲਬਾਗ ਸਿੰਘ, ਸ਼ਿੰਦਰਪਾਲ ਕੌਰ ਮਾਨਸਾ, ਰਾਜਪਾਲ ਸਿੰਘ, ਜਗਜੀਤ ਸਿੰਘ, ਇਕਬਾਲ ਸਿੰਘ ਫਫੜੇ, ਜਗਵੀਰ ਸਿੰਘ, ਕਾਕਾ ਭੈਣੀਬਾਘਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।