ਬੀਕੇਯੂ ਡਕੌਂਦਾ ਵੱਲੋਂ 10 ਮਾਰਚ ਨੂੰ ਮਹਾਪੰਚਾਇਤ ਸਬੰਧੀ ਤਿਆਰੀ ਸ਼ੁਰੂ : ਭੈਣੀਬਾਘਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ
Publish Date: Sat, 28 Feb 2026 07:02 PM (IST)
Updated Date: Sun, 01 Mar 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ 10 ਮਾਰਚ ਦੀ ਬਰਨਾਲਾ ਵਿਖੇ ਮਹਾਂ ਪੰਚਾਇਤ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਟਰੰਪ ਨਾਲ ਕੀਤੇ ਸਮਝੌਤੇ ਨੂੰ ਰੱਦ ਕਰਵਾਉਣ ਲਈ ਸੰਯੁਕਤ ਮੋਰਚੇ ਵੱਲੋਂ ਸੰਘਰਸ਼ ਵਿੱਢਿਆ ਗਿਆ ਹੈ। ਬਰਨਾਲਾ ਦੀ ਅਨਾਜ ਮੰਡੀ ਵਿਖੇ ਬਹੁਤ ਵੱਡੀ ਮਹਾਪੰਚਾਇਤ ਦਾ ਆਗਮਨ ਕੀਤਾ ਜਾ ਰਿਹਾ ਹੈ। ਉਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਬਲਾਕ ਦੇ ਪਿੰਡ ਕਰਮਗੜ੍ਹ ਔਤਾਂਵਾਲੀ ਵਿਖੇ ਰੈਲੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਸਮਝੌਤੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਦਸਤਖ਼ਤ ਕੀਤੇ ਗਏ ਹਨ। ਉਸ ਨਾਲ ਭਾਰਤ ਦਾ ਕਿਸਾਨ ,ਮਜ਼ਦੂਰ, ਦੁਕਾਨਦਾਰ ਅਤੇ ਇੰਡਸਟਰੀ ਉੱਪਰ ਬਹੁਤ ਵੱਡੀ ਪੱਧਰ ਤੇ ਤਬਾਹ ਹੋਣਾ ਹੈ ਕਿਉਂਕਿ ਭਾਰਤ ਦੇ ਸਮਾਨ ‘ਤੇ ਅਮਰੀਕਾ ਵੱਲੋਂ 18 ਫ਼ੀਸਦੀ ਟੈਕਸ ਵਸੂਲਿਆ ਜਾਵੇਗਾ ਅਤੇ ਅਮਰੀਕਾ ਦਾ ਸਾਰਾ ਸਮਾਨ ਭਾਰਤ ਵਿੱਚ ਬਿਨਾਂ ਟੈਕਸ ਪੁਹੰਚੇਗਾ। ਇਸ ਕਰਕੇ ਇੰਨ੍ਹਾਂ ਸਮਝੌਤਿਆਂ ਸੰਬੰਧੀ ਲੋਕਾਂ ਨੂੰ ਲਾਮਬੰਦ ਕਰਨਾ ਜ਼ਰੂਰੀ ਹੈ। ਜਨਤਾ ਵੱਲੋਂ ਪਹਿਲਾਂ ਦੀ ਤਰ੍ਹਾਂ ਦਿੱਲੀ ਸੰਘਰਸ਼ ਵਾਂਗੂੰ ਪੂਰ੍ਹੇ ਜੋਸ਼ ਤੇ ਹੋਸ਼ ਨਾਲ ਜਾਣ ਦਾ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਹਰਦੇਵ ਸਿੰਘ, ਜਰਨਲ ਸਕੱਤਰ ਸੁਖਮਿੰਦਰ ਸਿੰਘ ਸੱਦਾ ਸਿੰਘ ਵਾਲਾ ਅਤੇ ਜਗਵੀਰ ਸਿੰਘ ਭੈਣੀਬਾਘਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਅਤੇ ਕਿਸਾਨ ਮਜ਼ਦੂਰ ਦੁਕਾਨਦਾਰ ਹਾਜ਼ਰ ਸਨ।