ਭਾਕਿਯੂ ਡਕੌਂਦਾ ਨੇ ਮਾਨਸਾ ’ਚ ਫੂਕੇ ਕੇਂਦਰ ਸਰਕਾਰ ਤੇ ਟਰੰਪ ਦੇ ਪੁਤਲੇ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Mon, 09 Feb 2026 06:28 PM (IST)
Updated Date: Tue, 10 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ; ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਵਿਖੇ ਕੇਂਦਰ ਸਰਕਾਰ ਤੇ ਟਰੰਪ ਦੇ ਪੁਤਲੇ ਫੂਕੇ ਗਏ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮੋਦੀ ਤੇ ਟਰੰਪ ਜੋ ਟਰੰਪ ਦੇ ਪਿੱਛੇ ਲੱਗ ਕੇ ਕੇਂਦਰ ਸਰਕਾਰ ਲਗਾਤਾਰ ਦੇਸ਼ ਨੂੰ ਤਬਾਹ ਕਰਨ ਤੇ ਲੱਗਿਆ ਹੋਇਆ ਉਸ ਦੇ ਵਿਰੋਧ ਵਜੋਂ ਮਾਨਸਾ ਸ਼ਹਿਰ ਵਿਚ ਪੂਤਲੇ ਫੂਕੇ ਗਏ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਬਣਨ ਬਾਅਦ ਲਗਾਤਾਰ ਕਿਰਤੀ ਲੋਕਾਂ ਦੀ ਲੁੱਟ ਕੀਤੀ। ਇਸ ਦੇ ਬਿਨਾ ਵੱਡੇ ਘਰਾਣਿਆਂ, ਅਮਰੀਕਾ ਵਰਗੇ ਦੇਸ਼ਾਂ ਨੂੰ ਟੇਢੇ ਢੰਗ ਨਾਲ ਫ਼ਾਇਦੇ ਦਿੱਤੇ। ਹੁਣ ਸਾਂਝੀ ਖੇਤੀ, ਡੇਅਰੀ ਦਾ ਭਰੋਸਾ ਅਤੇ ਸਾਂਝੀ ਮੰਡੀ ਦਾ ਭਰੋਸਾ ਦੇ ਲੋਕਾਂ ਅਤੇ ਦੇਸ਼ ਨੂੰ ਵੇਚ ਰਿਹਾ। ਪੰਜਾਬ ਅਤੇ ਭਾਰਤ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਜਿੰਨਾ ਸਮਾਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਭਾਰਤ ਦੇ ਲੋਕ ਇਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਇਸ ਮੌਕੇ ਹਰਦੇਵ ਸਿੰਘ, ਸੁਖਮਿੰਦਰ ਸਿੰਘ, ਇਕਬਾਲ ਸਿੰਘ, ਸੁੱਖੀ ਸਿੰਘ, ਜਗਵੀਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।