ਬੀਕੇਯੂ (ਏਕਤਾ) ਮਾਲਵਾ ਵੱਲੋਂ ਪਾਵਰਕਾਮ ਦਫ਼ਤਰ ਅੱਗੇ ਧਰਨਾ ਮੁਲਤਵੀ
ਕਿਸਾਨ ਬਹਾਦਰ ਸਿੰਘ ਦੀ ਟਿਊਬਵੈਲ ਮੋਟਰ
Publish Date: Mon, 05 Jan 2026 05:52 PM (IST)
Updated Date: Tue, 06 Jan 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਿਸਾਨ ਬਹਾਦਰ ਸਿੰਘ ਦੀ ਟਿਊਬਵੈਲ ਮੋਟਰ ਕੁਨੈਕਸ਼ਨ ਨੂੰ ਗਲਤ ਦੱਸਕੇ ਤੰਗ ਕਰਨ ’ਤੇ ਕਿਸਾਨ ਆਗੂਆਂ ਨੇ ਐੱਸਡੀਓ ਪੰਜਾਬ ਰਾਜ ਬਿਜਲੀ ਬੋਰਡ ਮਾਨਸਾ ਨੂੰ ਇਕ ਮੰਗ ਪੱਤਰ ਦਿੱਤਾ। ਇਸ ਵਿੱਚ ਕਿਸਾਨ ਨੂੰ ਪ੍ਰੇਸ਼ਾਨ ਨਾ ਕੀਤੇ ਜਾਣ ਦੀ ਮੰਗ ਕੀਤੀ। ਅੱਜ ਦਫ਼ਤਰ ਅੱਗੇ ਯੂਨੀਅਨ ਵੱਲੋਂ ਧਰਨਾ ਦੇਣ ਲਈ ਜਥੇਬੰਦੀਆਂ ਦੇ ਵਰਕਰ ਆਗੂਆਂ ਨੇ ਇਕੱਤਰਤਾ ਕੀਤੀ। ਇਸ ਤੋਂ ਬਾਅਦ ਪੰਜਾਬ ਰਾਜ ਪਾਵਰਕਾਮ ਦੇ ਅਧਿਕਾਰੀਆਂ ਨਾਲ ਆਗੂਆਂ ਦੀ ਗੱਲਬਾਤ ਚੱਲ ਰਹੀ ਹੈ, ਜਿਸਦੇ ਕਰਕੇ ਅੱਜ ਦਾ ਧਰਨਾ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਇੱਥੇ ਕਿਸਾਨ ਆਗੂਆਂ ਜਿਨ੍ਹਾਂ ’ਚ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ, ਜੱਗਾ ਸਿੰਘ ਭਲਾਈ, ਬਲਾਕ ਪ੍ਰਘਾਨ ਹਰਬੰਸ ਸਿੰਘ ਮਾਨਬੀਬੜੀਆਂ, ਪਿੰਡ ਬਾਜੇਵਾਲਾ ਦੇ ਪ੍ਰਧਾਨ ਤਰਸੇਮ ਸਿੰਘ, ਨਸੀਬ ਸਿੰਘ ਬੁਰਜ ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਨਾਲ ਚੱਲ ਰਹੀ ਗੱਲ ਕਾਰਨ ਧਰਨਾ ਅਗਲੇ ਹੁਕਮਾਂ ਤੱਕ ਅੱਗੇ ਪਾਉਣਾ ਪਿਆ। ਪੀੜਤ ਬਹਾਦਰ ਸਿੰਘ ਦਾ ਮੋਟਰ ਕੁਨੈਕਸ਼ਨ ਸਾਲ 2017 ਤੋਂ ਚੱਲਦਾ ਆ ਰਿਹਾ ਹੈ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਕਿਸਾਨ ਨਾਲ ਕੀਤਾ ਗਿਆ ਧੱਕਾ ਸਰਾਸਰ ਨਾਜਾਇਜ਼ ਸੀ। ਆਗੂਆਂ ਨੇ ਅੱਜ ਦੀ ਹੋਈ ਗੱਲਬਾਤ ਵਿੱਚ ਮੰਗ ਕੀਤੀ ਹੈ ਕਿ ਕਿਸਾਨ ’ਤੇ ਦਰਜ ਕੀਤਾ ਪਰਚਾ ਖਾਰਜ ਕੀਤਾ ਜਾਵੇ ਤੇ ਜੇਲ੍ਹ ਵਿੱਚੋਂ ਰਿਹਾਅ ਕਰਵਾਇਆ ਜਾਵੇ ਅਤੇ ਮੋਟਰ ਕੁਨੈਕਸ਼ਨ ਬਹਾਲ ਰੱਖਿਆ ਜਾਵੇ। ਜੇਕਰ ਪੀੜ੍ਹਤ ਕਿਸਾਨ ਦੀਆਂ ਮੁਸ਼ਕਿਲਾਂ ਦਾ ਹੱਲ ਨਾ ਨਿਕਲਿਆ ਤਾਂ ਪੰਜਾਬ ਰਾਜ ਪਾਵਰਕੌਮ ਦੇ ਅਧਿਕਾਰੀਆਂ ਖ਼ਿਲਾਫ਼ ਧਰਨੇ ਦਾ ਅਗਲਾ ਪ੍ਰੋਗਰਾਮ ਜੱਥੇਬੰਦੀਆਂ ਦੇ ਹੁਕਮਾਂ ਅਨੁਸਾਰ ਬਣਾਇਆ ਜਾਵੇਗਾ।