ਭਾਕਿਯੂ ਏਕਤਾ ਨੇ ਬਣਾਈ 11 ਮੈਂਬਰੀ ਕਮੇਟੀ
ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ
Publish Date: Sun, 01 Mar 2026 06:07 PM (IST)
Updated Date: Mon, 02 Mar 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਰਮਦਿੱਤੇ ਵਾਲਾ ਵਿੱਚ ਗਿਆਰਾਂ ਮੈਂਬਰੀ ਕਮੇਟੀ, ਜਿਸ ਵਿੱਚ ਪ੍ਰਧਾਨ ਕੁਲਦੀਪ ਸਿੰਘ, ਖ਼ਜ਼ਾਨਚੀ ਸੁਖਜੀਵਨ ਸਿੰਘ, ਜ. ਮਨਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ, ਪ੍ਰੈਸ ਭੋਲਾ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ, ਤਾਲਮੇਲ ਰਾਮਪਾਲ ਸਿੰਘ ਗੁਰਪ੍ਰੀਤ ਸਿੰਘ, ਸੱਤਪਾਲ ਸਿੰਘ, ਪ੍ਰਗਟ ਸਿੰਘ, ਰੋਹੀ ਸਿੰਘ, ਹਰਨੇਕ ਸਿੰਘ ਆਦਿ ਮੈਂਬਰ ਨਿਯੁਕਤ ਕੀਤੇ ਗਏ। ਇਸ ਮੌਕੇ ਗੁਰਮੁਖ ਸੱਦਾ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰਾਂ ਨੂੰ ਇਕ ਹੋ ਕੇ ਹੱਕਾਂ ਦੀ ਲੜਾਈ ਲੜਨ ਲਈ ਇਕੱਠੇ ਹੋ ਕੇ ਲੜਨ ਦੀ ਅਪੀਲ ਕੀਤੀ। ਅਮਰੀਕਾ ਨਾਲ ਨਵੇਂ ਸਮਝੌਤੇ ਸਰਕਾਰ ਦੀ ਕੀਤੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।