ਭਾਕਿਯੂ ਏਕਤਾ ਡਕੌਂਦਾ ਵੱਲੋਂ ਚੌਕੀ ਅੱਗੇ ਧਰਨਾ ਰਿਹਾ ਜਾਰੀ : ਤਾਰਾ ਚੰਦ ਬਰੇਟਾ
ਐਕਸ਼ਨ ਕਮੇਟੀ ਹਸਨਪੁਰ ਅਤੇ ਭਾਰਤੀ ਕਿਸਾਨ
Publish Date: Sat, 28 Mar 2026 06:23 PM (IST)
Updated Date: Sun, 29 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐਕਸ਼ਨ ਕਮੇਟੀ ਹਸਨਪੁਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਦਵਿੰਦਰ ਸਿੰਘ ਹਸਨਪੁਰ ਦੇ ਮਾਮਲੇ ’ਚ ਨਿਆਂ ਦਿਵਾਉਣ ਲਈ ਨਰਿੰਦਰਪੁਰਾ ਚੌਕੀ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਜ਼ਿਲ੍ਹਾ ਆਗੂ ਤਾਰਾ ਚੰਦ ਬਰੇਟਾ, ਸੱਤਪਾਲ ਸਿੰਘ ਬਰੇ, ਤਰਸੇਮ ਸਿੰਘ ਚੱਕ ਅਲੀਸ਼ੇਰ, ਦਰਸ਼ਨ ਸਿੰਘ ਗੁਰਨੇ ਕਲਾਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਦਿਨ੍ਹੀਂ ਪਿੰਡ ਹਸਨਪੁਰ ਦਾ ਨੌਜਵਾਨ ਦਵਿੰਦਰ ਸਿੰਘ ਖੁਦਕੁਸ਼ੀ ਕਰ ਗਿਆ, ਜਿਸ ਦੌਰਾਨ ਖੁਦਕੁਸ਼ੀ ਨੋਟ ਵਿਚ ਅਤੇ ਵੀਡੀਓ ਵਿਚ ਮਰਨ ਲਈ ਮਜਬੂਰ ਕਰਨ ਵਾਲਿਆਂ ਦਾ ਨਾਂ ਨਾਮਜ਼ਦ ਕਰ ਗਿਆ, ਜਿਸ ਨੂੰ ਲੈ ਕੇ ਨਰਿੰਦਰਪੁਰਾ ਚੌਕੀ ਵਿੱਚ ਤਿੰਨ ਵਿਅਕਤੀਆਂ ਖਿਲਾਫ਼ ਐੱਫਆਈਆਰ 7 ਮਾਰਚ ਨੂੰ ਦਰਜ ਹੋ ਗਈ ਸੀ, ਪ੍ਰੰਤੂ ਪੁਲਿਸ ਵੱਲੋ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਬਾਰੇ ਟਾਲਮਟੋਲ ਕੀਤੀ ਜਾ ਰਹੀ ਹੈ, ਜਿਸ ਦੇ ਵਿਰੋਧ ਵਜੋਂ ਪਿੰਡ ਹਸਨਪੁਰ ਦੇ ਵਾਸੀਆਂ ਔਰਤਾਂ ਸਮੇਤ ਜਥੇਬੰਦੀ ਭਾਕਿਯੂ ਏਕਤਾ ਡਕੌਂਦਾ ਧਨੇਰ ਦੇ ਬਲਾਕ ਬੁਢਲਾਡਾ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਰਹਿੰਦੇ ਮੁਲਜ਼ਮ ਪੁਲਿਸ ਨੇ ਜਲਦ ਗ੍ਰਿਫ਼ਤਾਰ ਨਾ ਕੀਤੇ ਤਾਂ ਇਹ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਐਕਸ਼ਨ ਕਮੇਟੀ ਮੀਟਿੰਗ ਕਰਕੇ ਵੱਡੀ ਗਿਣਤੀ ਵਿਚ ਜੱਥੇਬੰਦੀ ਦਾ ਇਕੱਠ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਚੌਕੀ ਇੰਚਾਰਜ ਖ਼ਿਲਾਫ਼ ਧਰਨਾ ਜਾਰੀ ਰਹੇਗਾ, ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੁਲਿਸ ਦੀ ਹੋਵੇਗੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਤੇਜਰਾਮ ਅਹਿਮਦਪੁਰ, ਬਲਾਕ ਪ੍ਰਧਾਨ ਬਲਦੇਵ ਸਿੰਘ ਪਿਪਲੀਆ, ਜ਼ਿਲ੍ਹਾ ਆਗੂ ਬਲਾਕ ਆਗੂ ਜਗਜੀਵਨ ਸਿੰਘ ਹਸਨਪੁਰ, ਦਰਸ਼ਨ ਸਿੰਘ ਤਾਲ ਵਾਲਾ ਤੇ ਪਿੰਡ ਦੀ ਐਕਸਨ ਕਮੇਟੀ ਹਸਨਪੁਰ ਦੇ ਨਿਰਮਲ ਸਿੰਘ, ਜਗਦੀਸ਼ ਸਿੰਘ, ਅਮਰਿੰਦਰ ਸਿੰਘ, ਪਵਨ ਸਿੰਘ, ਮੱਖਣ ਸਿੰਘ, ਗੁਰਬਿੰਦਰ ਸਿੰਘ, ਕਰਮਜੀਤ ਸਿੰਘ, ਹਰਦੇਵ ਸਿੰਘ, ਆਦਿ ਹਾਜ਼ਰ ਸਨ।