ਭਾਜਪਾ ਭਵਿੱਖ ਦੀਆਂ ਚੋਣਾਂ ’ਚ ਉਤਾਰੇਗੀ ਆਪਣੇ ਉਮੀਦਵਾਰ : ਜ਼ਿਲ੍ਹਾ ਪ੍ਰਧਾਨ
ਭਾਰਤੀ ਜਨਤਾ ਪਾਰਟੀ ਮਾਨਸਾ ਮੰਡਲ ਸਿਟੀ
Publish Date: Sun, 01 Feb 2026 06:57 PM (IST)
Updated Date: Mon, 02 Feb 2026 04:13 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਭਾਰਤੀ ਜਨਤਾ ਪਾਰਟੀ ਮਾਨਸਾ ਮੰਡਲ ਸਿਟੀ-2 ਟੀਮ ਦੀ ਘੋਸ਼ਣਾ ਮੰਡਲ ਦੇ ਪ੍ਰਧਾਨ ਪ੍ਰੇਮ ਸਾਗਰ ਭੋਲਾ ਵੱਲੋਂ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਸ਼ਾਂਤੀ ਭਵਨ ਮਾਨਸਾ ਵਿਖੇ ਰੱਖੇ ਵਿਸ਼ਾਲ ਇਕੱਠ ਦੀ ਹਾਜ਼ਰੀ ਵਿੱਚ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਟੇਟ ਮੈਂਬਰ ਸਤੀਸ਼ ਗੋਇਲ, ਮੱਖਣ ਲਾਲ, ਜ਼ਿਲ੍ਹਾ ਜਰਨਲ ਸਕੱਤਰ ਮਨੀਸ਼ ਬੱਬੀ ਦਾਨੇਵਾਲੀਆ, ਜਸਪ੍ਰੀਤ ਸਿੰਘ, ਸਿਟੀ 1 ਦੇ ਪ੍ਰਧਾਨ ਅਸ਼ੀਸ਼ ਅਗਰਵਾਲ, ਸਿਟੀ 2 ਦੇ ਪ੍ਰਭਾਰੀ ਵਿਨੋਦ ਕਾਲੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਨੇ ਕਿਹਾ ਕਿ ਪੰਜਾਬ ਮਾਹੌਲ ਲਗਾਤਾਰ ਖ਼ਰਾਬ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬ ਦੇ ਲੋਕ ਹੁਣ ਆਪ ਸਰਕਾਰ ਤੋਂ ਅੱਕ ਚੁੱਕੇ ਹਨ ਤੇ ਭਾਜਪਾ ਸਰਕਾਰ ਬਣਾਉਣ ਦਾ ਮਨ ਬਣਾ ਰਹੇ ਹਨ। ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬੰਸਲ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਆਪਣੇ ਸਾਰੇ ਉਮੀਦਵਾਰ ਮੈਦਾਨ ਵਿਚ ਉਤਾਰੇਗੀ ਅਤੇ ਜਿੱਤ ਪ੍ਰਾਪਤ ਕਰ ਕੌਂਸਲ ਵਿੱਚ ਆਪਣਾ ਪ੍ਰਧਾਨ ਬਣਾਵੇਗੀ। ਇਸ ਮੌਕੇ ਜ਼ਿਲ੍ਹਾ ਮਹਾਮੰਤਰੀ ਮੁਨੀਸ਼ ਬੱਬੀ ਦਾਨੇਵਾਲੀਆ ਨੇ ਵੀ ਕਿਹਾ ਕਿ ਇਸ ਸਮੇਂ ਮਾਨਸਾ ਵਾਸੀਆਂ ’ਚ ਭਾਜਪਾ ਨੂੰ ਲੈ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਆਗੂ ਰੋਹਿਤ ਬਾਂਸਲ ਨੇ ਨਿਭਾਈ। ਪ੍ਰੇਮ ਸਾਗਰ ਭੋਲਾ ਵੱਲੋਂ ਆਪਣੀ ਟੀਮ ਵਿੱਚ ਸੁਰੇਸ਼ ਕੁਮਾਰ, ਸੁਰੇਸ਼ ਕਰੋੜੀ, ਸੋਨੀਆ ਰਾਣੀ, ਅੰਮ੍ਰਿਤ ਪਾਲ ਸਿੰਘ, ਭੀਮ ਸਿੰਘ ਸੈਣੀ, ਜੈ ਪ੍ਰਕਾਸ਼ ਨੂੰ ਮੀਤ ਪ੍ਰਧਾਨ ਤੇ ਜੀਵਨ ਬਾਂਸਲ ਅਤੇ ਅਮਰਨਾਥ ਗਰਗ ਨੂੰ ਜਨਰਲ ਸਕੱਤਰ ਲਗਾਇਆ ਗਿਆ। ਬਿਰਜ ਲਾਲ ਠੇਕੇਦਾਰ, ਤਰਸੇਮ ਚੰਦ, ਰਜਿੰਦਰ ਕੁਮਾਰ, ਕੰਚਨ ਸੇਠੀ ਐਮਸੀ, ਸੋਹਣ ਸਿੰਘ, ਦੀਪਕ ਤੁਰਕੀਆ ਨੂੰ ਸਕੱਤਰ ਅਤੇ ਸਿਕੰਦਰ ਸਿੰਘ ਨੂੰ ਖਜ਼ਾਨਚੀ ਲਾਇਆ ਗਿਆ। ਮਨੀਸ਼ ਕੁਮਾਰ ਨੂੰ ਯੁਵਾ ਮੋਰਚਾ ਅਤੇ ਰਾਜਪ੍ਰੀਤ ਕੌਰ ਨੂੰ ਮਹਿਲਾ ਮੋਰਚਾ ਦੀ ਪ੍ਰਧਾਨ ਲਗਾਇਆ ਗਿਆ। ਐੱਸਸੀ ਮੋਰਚਾ ਦਾ ਪ੍ਰਧਾਨ ਜਸਵੰਤ ਸਿੰਘ, ਓਬੀਸੀ ਮੋਰਚਾ ਦਾ ਪ੍ਰਧਾਨ ਰਮੇਸ਼ ਕੁਮਾਰ ਨੂੰ ਲਗਾਇਆ। ਕਿਸਾਨ ਮੋਰਚਾ ਦਾ ਪ੍ਰਧਾਨ ਗੁਰਦੇਵ ਸਿੰਘ ਨੂੰ ਲਗਾਇਆ। ਇਸ ਮੌਕੇ ਸੀਨੀਅਰ ਆਗੂ ਅਮਰਜੀਤ ਕਟੋਦੀਆ, ਨਿਰਮਲ ਸਿੰਘ, ਸੁਖਚੈਨ ਸਿੰਘ, ਰਾਮਚੰਦਰ, ਲੱਕੀ ਸ਼ਰਮਾ, ਸੁੰਦਰ ਸਿੰਘ, ਪਾਲਾ ਰਾਮ ਪਰੋਚਾ, ਰਮੇਸ਼ ਪਰੋਚਾ, ਗਮਦੂਰ ਸਿੰਘ, ਬਰਸ਼ਾਰਾਣੀ, ਪੂਜਾ ਜ਼ਿੰਦਲ, ਪੂਨਮ ਸ਼ਰਮਾ ਹਾਜ਼ਰ ਰਹੇ।