ਭਾਰਤ ਗਰੁੱਪ ਦੇ ਵਿਦਿਆਰਥੀ ਗੋਲਡ ਤੇ ਸਿਲਵਰ ਮੈਡਲ ਨਾਲ ਸਨਮਾਨਿਤ
ਭਾਰਤ ਗਰੁੱਪ ਆਫ ਕਾਲਜਿਜ ਸਰਦੂਲਗੜ੍ਹ
Publish Date: Fri, 17 Apr 2026 06:22 PM (IST)
Updated Date: Sat, 18 Apr 2026 04:07 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਭਾਰਤ ਗਰੁੱਪ ਆਫ਼ ਕਾਲਜਿਜ ਸਰਦੂਲਗੜ੍ਹ ਦੇ ਕੰਪਿਊਟਰ ਅਤੇ ਸਾਇੰਸ ਦੇ ਵਿਦਿਆਰਥੀਆਂ ਨੇ ਇੱਕ ਵਾਰ ਫ਼ਿਰ ਐਮਆਰਐਸਪੀਟੀਯੂ ਬਠਿੰਡਾ ਮੈਰਿਟ ਸੂਚੀ ਵਿੱਚ ਪਹਿਲੇ ਦੋ ਸਥਾਨ (ਗੋਲਡ ਤੇ ਸਿਲਵਰ ਮੈਡਲ) ਪ੍ਰਾਪਤ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਰਾਜਪਾਲ-ਕਮ–ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਅਤੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਕਨਵੋਕੇਸ਼ਨ-3 ਵਿੱਚ ਗੋਲ੍ਡ ਤੇ ਸਿਲਵਰ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਾਲਜ ਦੀ ਸ਼ਲਾਘਾ ਵੀ ਕੀਤੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਗਿਤੇਸ਼ ਗੋਗਾ ਨੇ ਦੱਸਿਆ ਕਿ ਮੈਰਿਟ ਸੂਚੀ ਵਿੱਚ ਪਰਮਜੀਤ ਕੌਰ (ਐਮਐਸਸੀਆਈਟੀ) ਅਤੇ ਰਮਨਦੀਪ ਕੌਰ (ਬੀਐਸਸੀ ਆਈਟੀ) ਨੇ 8.44 ਅਤੇ 8.13 ਦੇ ਸੀਜੀਪੀਏ ਨਾਲ ਪਹਿਲਾ ਸਥਾਨ, ਜਦਕਿ ਪ੍ਰਿਯੰਕਾ (ਐਮਐਸਸੀ ਸਾਇੰਸ) ਨੇ 8.49 ਦੇ ਸੀਜੀਪੀਏ ਨਾਲ ਦੂਜਾ ਸਥਾਨ ਪ੍ਰਾਪਤ ਕਰਕੇ ਭਾਰਤ ਗਰੁੱਪ ਦਾ ਮਾਣ ਵਧਾਇਆ। ਇਸ ਮੌਕੇ ਕਾਲਜ ਦੇ ਸੀਈਓ ਰਾਜੇਸ਼ ਗਰਗ, ਅਤੇ ਮੋਹਿਤ ਜੈਨ, ਡਾਇਰੈਕਟਰ ਐਡਮਿਸ਼ਨਜ਼, ਭਾਰਤ ਗਰੁੱਪ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਅਕਾਦਮਿਕ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਗਰੁੱਪ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੇਤਰੀ ਸਫ਼ਰ ’ਚ ਅੱਗੇ ਵਧਣ ਵਿੱਚ ਮਦਦ ਕਰਨ ਲਈ ਸਭ ਤੋਂ ਵਧੀਆ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਡਾਇਰੈਕਟਰ-ਪ੍ਰਿੰਸੀਪਲ ਭਾਰਤ ਗਰੁੱਪ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ ਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਗਰੁੱਪ ਆਫ਼ ਕਾਲਜਿਜ਼ ਕੰਪਿਊਟਰ ਅਤੇ ਸਾਇੰਸ ਦੇ ਨਾਲ ਨਾਲ ਇੰਜੀਨੀਅਰਿੰਗ, ਮੈਨੇਜ਼ਮੈਂਟ, ਐਜੂਕੇਸ਼ਨ ਅਤੇ ਪੈਰਾ ਮੈਡੀਕਲ ਸਮੇਤ ਕਈ ਤਰ੍ਹਾਂ ਦੇ ਕੋਰਸ ਪੇਸ਼ ਕਰਦਾ ਹੈ। ਸੰਸਥਾ ਸਫ਼ਲ ਵਿਦਿਆਰਥੀਆਂ ਦੇ ਭਵਿੱਖ ਵਿੱਚ ਨਿਰੰਤਰ ਵਿਕਾਸ ਅਤੇ ਸਫ਼ਲਤਾ ਦੀ ਕਾਮਨਾ ਕਰਦੀ ਹੈ।