ਭਾਰਤ ਗਰੁੱਪ ਕਾਲਜ ਨੇ ਕਰਵਾਈ ਐਥਲੈਟਿਕਸ ਮੀਟ
ਅਥਲੈਟਿਕਸ ਮੀਟ ਅਥਲੈਟਿਕਸ ਮੀਟ ਅਥਲੈਟਿਕਸ ਮੀਟ
Publish Date: Wed, 25 Mar 2026 08:28 PM (IST)
Updated Date: Thu, 26 Mar 2026 04:08 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ
ਭਾਰਤ ਗਰੁੱਪ ਆਫ਼ ਕਾਲਜਿਜ਼, ਸਰਦੂਲਗੜ੍ਹ ਵੱਲੋਂ ਆਪਣੇ ਕੈਂਪਸ ਵਿੱਚ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰਵਾਈਆਂ ਗਈਆਂ ਇਨਡੋਰ ਅਤੇ ਆਊਟਡੋਰ ਖੇਡਾਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਪ੍ਰੋਗਰਾਮ ਦਾ ਸੰਚਾਲਨ ਲਵਪ੍ਰੀਤ ਸਿੰਘ (ਡੀਨ, ਮਕੈਨੀਕਲ) ਤੇ ਸ. ਸੁਰਿੰਦਰ ਸਿੰਘ ਸੰਧੂ (ਖੇਡ ਕੋਚ) ਵਲੋਂ ਕੀਤਾ ਗਿਆ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਰਾਜੇਸ਼ ਗਰਗ ਸੀਈਉ ਅਤੇ ਮੋਹਿਤ ਜੈਨ ਐਡਮਿਸ਼ਨ ਡਾਇਰੈਕਟਰ ਭਾਰਤ ਗਰੁਪ ਸਨ। ਪੂਰੇ ਸਮਾਗਮ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਇਨਡੋਰ ਗੇਮਜ਼, ਆਊਟਡੋਰ ਗੇਮਜ਼ ਅਤੇ ਫਨ ਗੇਮਜ਼। ਆਊਟਡੋਰ ਖੇਡਾਂ ਵਿੱਚ 100 ਮੀਟਰ ਅਤੇ 200 ਮੀਟਰ ਦੌੜ, ਡਿਸਕਸ ਥਰੋਅ,ਕ੍ਰਿਕਟ ਆਦਿ ਸ਼ਾਮਲ ਸਨ। ਇਨਡੋਰ ਖੇਡਾਂ ਵਿੱਚ ਸ਼ਤਰੰਜ,ਕੈਰਮ ਬੋਰਡ ਅਤੇ ਬੈਡਮਿੰਟਨ ਸ਼ਾਮਲ ਸਨ। ਫਨ ਗੇਮਜ਼ ਵਿੱਚ ਟਗ ਆਫ ਵਾਰ, ਸੈਕ ਰੇਸ, ਗੁਬਾਰੇ ਅਤੇ ਨਿੱਬੂ ਦੌੜਾਂ ਸ਼ਾਮਲ ਸਨ। ਡਾ. ਗੀਤੇਸ਼ ਗੋਗਾ, ਪ੍ਰਿੰਸੀਪਲ, ਭਾਰਤ ਗਰੁੱਪ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡ ਗਤੀਵਿਧੀਆਂ 'ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਕਾਦਮਿਕ ਅਤੇ ਖੇਡ ਗਤੀਵਿਧੀਆਂ ਵਿੱਚ ਸੰਤੁਲਨ ਬਣਾਏ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।ਉਹਨਾਂ ਨੇ ਅੱਗੇ ਕਿਹਾ ਕਿ ਖੇਡਾਂ ਵਿਦਿਆਰਥੀ ਦੀ ਸਮੁੱਚੀ ਸ਼ਖਸੀਅਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਵੱਖ-ਵੱਖ ਉੱਘੀਆਂ ਖੇਡ ਸ਼ਖਸੀਅਤਾਂ ਦੀ ਮਿਸਾਲ ਦਿੰਦਿਆਂ ਵਿਦਿਆਰਥੀਆਂ ਨੂੰ ਖੇਡਾਂ ਨੂੰ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਸ਼੍ਰੀ ਰਾਜੇਸ਼ ਗਰਗ, ਸੀਈਓ ਅਤੇ ਸ਼੍ਰੀ ਮੋਹਿਤ ਜੈਨ, ਐਡਮਿਸ਼ਨ ਡਾਇਰੈਕਟਰ, ਭਾਰਤ ਗਰੁੱਪ (ਮੁੱਖ ਮਹਿਮਾਨ) ਨੇ ਜੇਤੂਆਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਭਾਰਤ ਗਰੁੱਪ ਦੇ ਸਭ ਤੋਂ ਵਧੀਆ ਐਥਲੀਟ ਸਵਿਤਾ (ਬੀਬੀਏ) ਅਤੇ ਜਤਿਨ (ਬੀਏ) ਰਹੇ।