12 ਦੀ ਹੜਤਾਲ ਲਈ ਲੋਕ ਕੀਤੇ ਇਕਜੁੱਟ : ਭਾਕਿਯੂ ਡਕੌਂਦਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ
Publish Date: Sat, 07 Feb 2026 09:00 PM (IST)
Updated Date: Sun, 08 Feb 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਝੁਨੀਰ : ਭਾਕਿਯੂ ਏਕਤਾ ਡਕੌਂਦਾ ਦੀ ਬਲਾਕ ਝੁਨੀਰ ਦੀ ਮੀਟਿੰਗ ਡੇਰਾ ਬਾਬਾ ਧਿਆਨ ਦਾਸ ਵਿਖੇ ਬਲਾਕ ਪ੍ਰਧਾਨ ਤੇਜਾ ਸਿੰਘ ਰਾਮਾਨੰਦੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ’ਚ ਵਿਸ਼ੇਸ ਤੌਰ ‘ਤੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਵੀ ਮੌਜੂਦ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਟਰੇਡ ਯੂਨੀਅਨ ਵੱਲੋਂ 12 ਫ਼ਰਵਰੀ ਨੂੰ ਕੀਤੀ ਜਾ ਰਹੀ ਦੇਸ਼ ਪੱਧਰੀ ਹੜਤਾਲ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਮੂਲੀਅਤ ਕਰਨ ਦਾ ਫੈਸਲਾ ਕਿਸਾਨ-ਮਜ਼ਦੂਰ-ਦੁਕਾਨਦਾਰ ਤੇ ਮੁਲਾਜ਼ਮਾਂ ਦੇ ਏਕੇ ਲਈ ਇੱਕ ਚੰਗਾ ਕਦਮ ਹੈ। ਉਨ੍ਹਾਂ ਕਿਹਾ ਕਿ 12 ਫਰਵਰੀ ਨੂੰ ਕੀਤੇ ਜਾ ਰਹੇ ਇਕੱਠ ਸਰਕਾਰ ਨੂੰ ਵਾਪਸ ਮੁੜਨ ਲਈ ਮਜਬੂਰ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ, ਬੀਜ ਬਿੱਲ, ਚਾਰ ਕਿਰਤ ਕਾਨੂੰਨ ਅਤੇ ਮਗਨਰੇਗਾ ਕਾਨੂੰਨ ਨੂੰ ਸ਼ੈਸਨ ਵਿੱਚ ਪੇਸ਼ ਕਰੇਗੀ ਤਾਂ ਅਗਲੇ ਦਿਨ ਨੂੰ ਐੱਸਕੇਐੱਮ ਦੇ ਸੱਦੇ ‘ਤੇ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਜਿਲ੍ਹੇ ਦੀ ਸਿੱਖਿਅਤ ਮੀਟਿੰਗ 17 ਫਰਵਰੀ ਨੂੰ ਡੇਰਾ ਬਾਬਾ ਜੋਗੀਪੀਰ ਵਿਖੇ ਹੋਵੇਗੀ, ਜਿਸ ਵਿੱਚ ਸੂਬਾ ਕਮੇਟੀ ਦੇ ਆਗੂ ਵੀ ਹਾਜ਼ਰ ਹੋਣਗੇ। ਮੀਟਿੰਗ ਵਿੱਚ ਜਿਲ੍ਹਾ ਖਜਾਨਚੀ ਦੇਵੀ ਰਾਮ ਰੰਘੜਿਆਲ ਸਮੇਤ ਹਰਬੰਸ ਸਿੰਘ, ਬਲਕਾਰ ਸਿੰਘ ਚਹਿਲਾਂਵਾਲੀ, ਬਲਜਿੰਦਰ ਸਿੰਘ ਮੋਫਰ, ਕੁਲਦੀਪ ਸਿੰਘ, ਬਿੰਦਰ ਸਿੰਘ ਭੰਮੇ ਖੁਰਦ, ਜਗਜੀਤ ਸਿੰਘ, ਬੂਟਾ ਸਿੰਘ ਰਾਮਾਨੰਦੀ, ਗੁਰਚਰਨ ਸਿੰਘ ਉੱਲਕ, ਤਿੱਤਰ ਸਿੰਘ ਟਾਂਡੀਆਂ, ਬਲਜੀਤ ਸਿੰਘ ਚੋਟੀਆਂ, ਬੂਟਾ ਸਿੰਘ ਘੁੱਦੂਵਾਲਾ, ਬਿੰਦਰ ਸਿੰਘ, ਹਰਦੀਪ ਸਿੰਘ ਪੇਰੋਂ ਆਦਿ ਵੀ ਮੌਜੂਦ ਰਹੇ।