ਸ੍ਰੀ ਲਕਸ਼ਮੀ ਨeਰਾਇਣ ਮੰਦਰ ਵਿਖੇ ਭੰਡਾਰਾ
ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ
Publish Date: Tue, 10 Mar 2026 06:57 PM (IST)
Updated Date: Wed, 11 Mar 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਜਿੱਥੇ ਰੋਜ਼ਾਨਾ ਜ਼ਰੂਰਤਮੰਦਾਂ ਲਈ ਭੰਡਾਰਾ ਵਰਤਾਇਆ ਜਾਂਦਾ ਹੈ। ਭੰਡਾਰਾ ਸ਼ਿਆਮ ਸੇਵਾ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਚੌਧਰੀ ਨੇ ਆਪਣੀ ਧਰਮ ਪਤਨੀ ਮੋਨਿਕਾ ਸਿੰਗਲਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਪਰਿਵਾਰ ਸਮੇਤ ਲਗਾਇਆ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਸੰਭੂ ਸ਼ਰਮਾ ਨੇ ਪਰਿਵਾਰ ਤੋ ਵਿਧੀਵਤ ਢੰਗ ਨਾਲ ਵੇਦਾਂ ਦੇ ਮੰਤਰਾਂ ਨਾਲ ਪੂਜਨ ਕਰਵਾਇਆ। ਸਭਾ ਵੱਲੋਂ ਪਰਿਵਾਰ ਨੂੰ ਸਿਰੋਪੇ ਪਾਕੇ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ। ਇਸ ਮੌਕੇ ਅੰਕੁਸ਼ ਜ਼ਿੰਦਲ, ਪਰਮਿੰਦਰ ਇਲਕੈਟਰ, ਸੁਨੀਲ ਸਾਈ ਪੰਪ ਵਾਲੇ, ਰੋਕੀ ਫਰੂਟ ਵਾਲੇ, ਰਮੇਸ਼ ਜਿੰਦਲ, ਭੰਡਾਰਾ ਇੰਚਾਰਜ ਵਿਨੈ ਗੋਇਲ, ਕ੍ਰਿਸ਼ਨ ਬਾਂਸਲ, ਗੋਰਾ ਲਾਲ, ਲਕਸ਼ ਬਾਂਸਲ, ਅਰਵਿੰਦ ਹਾਜ਼ਰ ਸਨ ।