"ਕ੍ਰਿਸ਼ਨ ਰਾਧਾ ਸੰਗ ਭਗਤਾਂ ਨੇ ਖੇਡੀ ‘ਫੁੱਲਾਂ ਵਾਲੀ ਹੋਲੀ"
ਸਥਾਨਕ ਭਾਰਤੀਯ ਸਨਾਤਨ ਧਰਮ ਮਹਾਂਵੀਰ
Publish Date: Fri, 27 Mar 2026 06:53 PM (IST)
Updated Date: Sat, 28 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਭਾਰਤੀਯ ਸਨਾਤਨ ਧਰਮ ਮਹਾਂਵੀਰ ਦਲ ਵੱਲੋਂ ਸ੍ਰੀ ਗੀਤਾ ਭਵਨ ਵਿਖੇ ਕਰਵਾਏ ਜਾ ਰਹੇ 35ਵੇਂ ਸਲਾਨਾ ਮੂਰਤੀ ਸਥਾਪਨਾ ਸਮਾਰੋਹ ਦੌਰਾਨ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਗਈ। ਸ਼ਰਧਾਲੂ ਭਗਤਾਂ ਨੇ ਸਾਲਾਸਰ ਬਾਲਾ ਜੀ ਮਹਾਰਾਜ ਦੀ ਪਹਿਲੀ ਸਵਾਮਨੀ ਵੀ ਲਗਵਾਈ। ਰਾਸ ਲੀਲ੍ਹਾ ਦੇ ਸੱਤਵੇਂ ਅਤੇ ਆਖ਼ਰੀ ਦਿਨ ਵ੍ਰਿੰਦਾਵਨ ਤੋਂ ਆਏ ਨਿਕੁੰਜ ਬਿਹਾਰੀ ਰਾਸ ਲੀਲ੍ਹਾ ਮੰਡਲ ਵੱਲੋਂ ਬਰਸਾਨੇ ਦੀ ਫੁੱਲਾਂ ਵਾਲੀ ਹੋਲੀ ਖੇਡੀ ਗਈ। ਭਗਤਾਂ ਨੇ ਕ੍ਰਿਸ਼ਨ ਰਾਧਾ ਸੰਗ ਹੋਲੀ ਖੇਡ ਕੇ ਖੂਬ ਆਨੰਦ ਮਾਣਿਆ। ਸੰਸਥਾ ਦੇ ਪ੍ਰਧਾਨ ਅਸ਼ੋਕ ਜ਼ਿੰਦਲ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਸਾਲਾਸਰ ਬਾਲਾ ਜੀ ਮਹਾਰਾਜ ਦੀ ਮੂਰਤੀ ਦੀ ਸਥਾਪਨਾ ਲਵਦੀਪ ਰੌਕੀ ਪੁੱਤਰ ਗਿਆਨ ਚੰਦ ਆਜ਼ਾਦ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ। ਰਾਸ ਲੀਲ੍ਹਾ ਦੇ ਸੱਤਵੇਂ ਦਿਨ ਦੇ ਉਦਘਾਟਨ ਦੀ ਰਸਮ ਸੁਰਿੰਦਰ ਕੁਮਾਰ ਦੇ ਪਰਿਵਾਰ, ਪਵਿੱਤਰ ਜੋਤੀ ਪ੍ਰਚੰਡ ਦੀ ਰਸਮ ਕਮਲ ਸਿੰਗਲਾ ਕ੍ਰਿਸ਼ਨਾ ਕਾਲਜ ਰੱਲੀ ਦੇ ਪਰਿਵਾਰ ਅਤੇ ਠਾਕੁਰ ਜੀ ਦਾ ਸ਼ਿੰਗਾਰ ਅਤੇ ਭੋਗ ਆਰਤੀ ਰਾਮਫਲ ਸਿੰਘ ਸੇਖੋਂ ਗਿਆਨ ਸਾਗਰ ਕਾਨਵੇਂਟ ਸਕੂਲ ਕਾਹਨਗੜ੍ਹ ਵੱਲੋਂ ਅਦਾ ਕੀਤੀ ਗਈ ਹੈ। ਵਿਸ਼ੇਸ਼ ਰੂਪ ਵਿੱਚ ਦੀਪਕ ਸਿੰਗਲਾ ਵਾਇਸ ਪ੍ਰਧਾਨ ਆਲ ਇੰਡੀਆ ਭਾਰਤੀਯ ਮਹਾਂਵੀਰ ਦਲ, ਗੁਰਦਿੱਤ ਸਿੰਘ, ਸੁਮਿਤ ਸਿੰਗਲਾ, ਦੀਪਕ ਚੋਰਸੀਆ, ਸਾਹਿਲ ਸਿੰਗਲਾ ਅਤੇ ਅਨਿਲ ਕੁਮਾਰ ਬਾਂਸਲ ਬਠਿੰਡਾ ਨੇ ਹਾਜ਼ਰੀ ਲਗਵਾਈ। ਸਮੂਹ ਭਗਤਾਂ ਦੇ ਸਹਿਯੋਗ ਨਾਲ ਛੱਪਣ ਭੋਗ ਦਾ ਪ੍ਰਸ਼ਾਦ ਲਗਵਾਇਆ ਗਿਆ। ਇਸ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ, ਜਿਸ ਨਾਲ ਸਾਰਾ ਸਮਾਗਮ ਅਧਿਆਤਮਿਕ ਰੌਣਕ ਤੇ ਭਾਵਪੂਰਨ ਰਿਹਾ। ਮੰਦਰ ਕਮੇਟੀ ਵੱਲੋਂ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਅੰਤ ’ਚ ਹਵਨ ਯੱਗ ਕਰਵਾਇਆ ਗਿਆ ਅਤੇ ਭੰਡਾਰੇ ਦੀ ਸੇਵਾ ਨਾਲ ਪੂਰਾ ਕਾਰਜਕ੍ਰਮ ਸ਼ਰਧਾ, ਸੇਵਾ ਦੇ ਭਾਵਾਂ ਨਾਲ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ਦਵਿੰਦਰ ਕੁਮਾਰ, ਸੰਜੇ ਮਿੱਤਲ, ਊਗਰ ਸੈਨ, ਦੀਪਕ ਕੁਮਾਰ, ਸੁਭਾਸ਼ ਚੰਦ, ਹਰਬੰਸ ਲਾਲ, ਅਸ਼ੋਕ ਕੁਮਾਰ ਗੋਲੂ, ਸਤੀਸ਼ ਕੁਮਾਰ, ਵਿਨੋਦ ਗਰਗ, ਭਾਗੂ ਅਰੋੜਾ , ਮਹਿੰਦਰ ਪਾਲ ਬਰੇਟਾ, ਬੇਅੰਤ ਸਿੰਘ, ਅਭਿਸ਼ੇਕ ਮਿੱਤਲ, ਰਮੇਸ਼ ਕੁਮਾਰ, ਪੁਜਾਰੀ ਸੋਹਨ ਲਾਲ ਅਤੇ ਸਮੂਹ ਮੈਂਬਰ ਮੌਜੂਦ ਸਨ।