ਭਾਈ ਬਹਿਲੋ ਸਕੂਲ ਦੀ ਵਿਦਿਆਰਥਣ ਬਣੀ ਸਟੇਟ ਚੈਂਪੀਅਨ
'ਇੰਡੀਅਨ ਟੈਲੇਂਟ ਉਲੰਪੀਅਡ ਗਰੁੱਪ' ਵੱਲੋਂ ਹਰ
Publish Date: Fri, 20 Mar 2026 06:52 PM (IST)
Updated Date: Sat, 21 Mar 2026 04:11 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਇੰਡੀਅਨ ਟੈਲੇਂਟ ਉਲੰਪੀਅਡ ਗਰੁੱਪ ਵੱਲੋਂ ਹਰ ਸਾਲ ਅਲੱਗ-ਅਲੱਗ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿੱਚ ਹਰ ਸਾਲ ਭਾਈ ਬਹਿਲੋ ਪਬਲਿਕ ਸਕੂਲ ਦੇ ਵਿਦਿਆਰਥੀ ਭਾਗ ਲੈਂਦੇ ਹਨ। ਸ਼ੈਸਨ 2025-26 ਦੇ ਮੁਕਾਬਲਿਆਂ ਵਿੱਚ ਵੀ ਭਾਈ ਬਹਿਲੋ ਪਬਲਿਕ ਸਕੂਲ ਦੀ ਤੀਜੀ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਫਫੜੇ ਭਾਈਕੇ ਸਾਇੰਸ ਗਰੁੱਪ ਵਿੱਚ ਸਟੇਟ ਪੱਧਰੀ ਟੌਪਰ ਰਹੀ ਹੈ ਜਿਸ ਦਾ ਵਿਸ਼ੇਸ਼ ਤੌਰ ਤੇ ਇੰਡੀਅਨ ਟੈਲੇਂਟ ਵੱਲੋਂ ਸਨਮਾਨ ਕੀਤਾ ਗਿਆ। ਜਸਨੂਰ ਸਿੰਘ ਹਸਨਪੁਰ (ਕਲਾਸ ਚੌਥੀ), ਏਕਮਨੂਰ ਸਿੰਘ ਫਰਵਾਹੀ (ਕਲਾਸ ਅੱਠਵੀਂ) ਵਿਦਿਆਰਥੀਆਂ ਨੇ ਸਾਇੰਸ ਅਤੇ ਵਿਸ਼ੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਵੱਲੋਂ ਇਹਨਾਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਅਤੇ ਸਬੰਧਿਤ ਅਧਿਆਪਕ ਸਾਹਿਬਾਨਾਂ ਦੀ ਮਿਹਨਤ ਤੇ ਖੁਸ਼ੀ ਜਾਹਿਰ ਕੀਤੀ ਅਤੇ ਹੋਰ ਮਿਹਨਤ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ।ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ।