ਔਰਤਾਂ ਨੂੰ ਹਜ਼ਾਰ ਰੁਪਏ ਦੇਣ ਵਾਲੀ ਪਹਿਲੀ ਸਰਕਾਰ : ਚਹਿਲ
ਆਮ ਆਦਮੀ ਪਾਰਟੀ ਦੀ ਪਹਿਲੀ ਅਜਿਹੀ ਸਰਕਾਰ
Publish Date: Sun, 15 Mar 2026 06:07 PM (IST)
Updated Date: Mon, 16 Mar 2026 04:11 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ‘ਆਪ’ ਦੀ ਪਹਿਲੀ ਅਜਿਹੀ ਸਰਕਾਰ ਹੈ, ਜਿਸਨੇ ਔਰਤਾਂ ਲਈ ਹਜ਼ਾਰ ਹਜ਼ਾਰ ਰੁਪਏ ਦੇਣੇ ਸ਼ੂਰੂ ਕਰਕੇ ਨਾਰੀ ਨੂੰ ਸਨਮਾਨ, ਸਤਿਕਾਰ ਤੇ ਉਨ੍ਹਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਪਹਿਲਾਂ ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ ਤੇ ਤਨਜ ਕੱਸਦੀਆਂ ਰਹੀਆਂ ਕਿ ਸਰਕਾਰ ਕੀਤੇ ਵਾਅਦੇ ਅਨੁਸਾਰ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਨਹੀਂ ਦੇ ਰਹੀ, ਪਰ ਜਦੋਂ ਹੁਣ ਸਰਕਾਰ ਨੇ ਵਾਅਦਾ ਪੂਰਾ ਕਰਕੇ ਬਜਟ ‘ਚ ਇਸਦਾ ਐਲਾਨ ਕਰ ਦਿੱਤਾ ਤਾਂ ਵਿਰੋਧੀ ਬੇਚੈਨ ਹੋ ਗਏ। ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਦੇਸ਼ ਨਹੀਂ, ਦੁਨੀਆਂ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ। ਇਸ ’ਚ ਸਰਕਾਰ ਨੇ ਔਰਤਾਂ ਨੂੰ ਇਹ ਮਾਣ ਸਤਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਔਰਤਾਂ ਵਲੋਂ ਭਗਵੰਤ ਮਾਨ ਸਰਕਾਰ ਦੇ ਇਸ ਐਲਾਨ ਨਾਲ ਖੁਸ਼ੀ ਮਨਾਉਣਾ ਸੁਭਾਵਿਕ ਹੈ, ਪਰ ਇਸ ’ਤੇ ਵੀ ਵਿਰੋਧੀਆਂ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੜ ਭਗਵੰਤ ਮਾਨ ਸਰਕਾਰ ਆਵੇਗੀ। ਇਸ ਸਰਕਾਰ ਨੇ ਉਹ ਕੀਰਤੀਮਾਨ ਸਥਾਪਤ ਕੀਤੇ, ਜਿਸ ਨੂੰ ਪਹਿਲਾਂ ਦੀਆਂ ਸਰਕਾਰਾਂ ਸੋਚ ਵੀ ਨਹੀਂ ਸਕੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਸਿਫਾਰਸ਼, ਰਿਸ਼ਵਤ ਸਰਕਾਰੀ ਨੌਕਰੀਆਂ ਦਿੱਤੀਆਂ ਤੇ ਸੱਤਾ ਸੰਭਾਲਦਿਆਂ ਹੀ ਇਹ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ ਦੂਜੀਆਂ ਸਰਕਾਰਾਂ ਚੋਣ ਵਰ੍ਹੇ ਆ ਕੇ ਅਜਿਹੇ ਐਲਾਨ ਕਰਦੀਆਂ ਰਹੀਆਂ ਹਨ। ਕਿਸਾਨ, ਮਜ਼ਦੂਰ, ਗਰੀਬ, ਔਰਤਾਂ ਸਭ ਇਸ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਤੇ ਉਹ ਮੁੜ ਸੂਬੇ ਚ ਭਗਵੰਤ ਮਾਨ ਸਰਕਾਰ ਲੈ ਕੇ ਆਉਣਗੇ। ਪੰਜਾਬ ਅੱਜ ਤਰੱਕੀ, ਪ੍ਰਗਤੀ ਦੇ ਰਾਹ ’ਤੇ ਹੈ। ਵੱਡੇ ਉਦਯੋਗ ਪੰਜਾਬ ਆ ਰਹੇ ਹਨ।ਆਉਣ ਵਾਲੇ ਸਮੇਂ ਵਿੱਚ ਪੰਜਾਬ ਚੀਨ ਨੂੰ ਤਕਨਾਲੌਜੀ ਪੱਖੋਂ ਪਛਾੜ ਦੇਵੇਗਾ। ਵਿਰੋਧੀਆਂ ਪਾਰਟੀਆਂ ਦੀਆਂ ਸਰਕਾਰਾਂ ਅੱਜ ਤੱਕ ਸੂਬੇ ਨੂੰ ਕਰਜੇ ਹੇਠ ਦੱਬਣ ਤੋਂ ਇਲਾਵਾ ਕੁਝ ਨਹੀਂ ਕਰ ਸਕੀਆਂ। ਹੁਣ ਉਨ੍ਹਾਂ ਨੂੰ ਇਸ ਸਰਕਾਰ ਦੇ ਬਦਲੇ ਕਹਿਣ ਤੇ ਕਰਨ ਲਈ ਕੁਝ ਨਜ਼ਰ ਨਹੀਂ ਆ ਰਿਹਾ।