ਸਰਕਾਰ ਨੇ ਪੂਰੀਆਂ ਕੀਤੀਆਂ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ: ਵਿਧਾਇਕ ਬੁੱਧਰਾਮ
"ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ"
Publish Date: Sun, 05 Apr 2026 06:04 PM (IST)
Updated Date: Mon, 06 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਤਹਿਤ ਬੁਢਲਾਡਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਅਤੇ ਪਾਰਟੀ ਦੇ 10 ਸਪੀਕਰਾਂ ਨੇ ਵੱਖ ਵੱਖ ਪਿੰਡਾਂ ਵਿੱਚ ਅਤੇ ਵਾਰਡਾਂ ਵਿੱਚ ਮੀਟਿੰਗਾਂ ਬਲਾਕ ਪ੍ਰਧਾਨਾਂ ਦੀ ਹਾਜ਼ਰੀ ਵਿੱਚ ਕਰਵਾਈਆਂ ਜਾ ਰਹੀਆਂ ਹਨ । ਪਿੰਡਾਂ ਦੀਆਂ ਸੱਥਾਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀ ਘਰਾਂ ਲਈ ਮੁਫ਼ਤ ਬਿਜਲੀ, 65264 ਸਰਕਾਰੀ ਨੌਕਰੀਆਂ, ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਮੁਫ਼ਤ ਟੈਸਟ, ਸਕੂਲਾਂ ਦੀ ਸੁਧਾਰੀ ਹਾਲਤ, ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ , ਮੋਗਿਆਂ ਰਾਹੀਂ ਖੇਤਾਂ ਵਿੱਚ ਸਿੰਚਾਈ ਕਰਨਾ, ਦਿਨੇ ਬਿਜਲੀ ਦੇਣਾ ਅਤੇ ਸਭ ਤੋਂ ਵੱਡੀ ਗਰੰਟੀ ਮਾਵਾਂ, ਭੈਣਾਂ ਨੂੰ ਹਜ਼ਾਰ ਰੁਪਏ ਅਤੇ ਐਸਸੀ ਮਹਿਲਾਵਾਂ ਨੂੰ 1500 ਰੁਪਏ ਲਈ ਦੇਣ ਦਾ ਐਲਾਨ ਕਰਕੇ ਨੋਟੀਫ਼ਿਕੇਸ਼ਨ ਕਰਨਾ ਆਦਿ ਮੁੱਦੇ ਸ਼ਾਮਿਲ ਹਨ। ਬਹੁਤ ਸਾਰੇ ਹੋਰ ਕੰਮ ਜੋ ਗਰੰਟੀਆਂ ਵਿੱਚ ਸ਼ਾਮਿਲ ਨਹੀ ਸਨ। ਉਹ ਵੀ ਮਾਨ ਸਰਕਾਰ ਨੇ ਕੰਮ ਪੂਰ੍ਹੇ ਕੀਤੇ, ਜਿਵੇਂਕਿ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇਣ, ਵੱਡੀ ਪੱਧਰ ਤੇ ਸੜਕਾਂ ਬਣਾਉਣਾ, ਉਦਯੋਗਿਕ ਵਿਕਾਸ ਕਰਨਾ, ਰਜਿਸਟਰੀ ਕਰਵਾਉਣਾ ਸੌਖਾ ਕਰਨਾ, ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਕਰਨਾ ਕਰੱਪਸ਼ਨ ਤੇ ਨੱਥ ਪਾਉਣਾ ਆਦਿ ਕੰਮ ਕੀਤੇ ਹਨ। ਬੁਢਲਾਡਾ ਹਲਕੇ ਵਿੱਚ ਸੀਵਰੇਜ ਲਈ ਵੱਡੀ ਮਸ਼ੀਨ ਅਤੇ ਫ਼ਾਇਰ ਬ੍ਰਿਗੇਡ, ਪੀਣ ਵਾਲੇ ਪਾਣੀ ਦੇ ਨਵੇਂ ਵਾਟਰ ਵਰਕਸ ਬਣਾਉਣ ਦਾ ਕੰਮ ਜੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈ।