ਭਗਵਾਨ ਸ਼੍ਰੀ ਪਰਸ਼ੂਰਾਮ ਗਊਸ਼ਾਲਾ ਕਮੇਟੀ ਦੀ ਹੋਈ ਚੋਣ
ਭਗਵਾਨ ਸ਼੍ਰੀ ਪਰਸ਼ਰਾਮ ਗਊਸ਼ਾਲਾ ਕਮੇਟੀ ਦੀ
Publish Date: Sun, 11 Jan 2026 05:40 PM (IST)
Updated Date: Mon, 12 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਭਗਵਾਨ ਸ਼੍ਰੀ ਪਰਸ਼ਰਾਮ ਗਊਸ਼ਾਲਾ ਕਮੇਟੀ ਦੀ ਚੋਣ ਹੋਈ। ਇਸ ਵਿੱਚ ਸਰਬ ਸੰਮਤੀ ਨਾਲ ਡਾ. ਚਿਮਨ ਲਾਲ ਗਰਗ ਨੂੰ ਪ੍ਰਧਾਨ ਚੁਣਿਆ ਗਿਆ। ਉਦੇਸ਼ ਕੁਮਾਰ ਸ਼ਰਮਾ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ, ਜਦੋਂਕਿ ਉਮੇਸ਼ ਕੁਮਾਰ ਨੂੰ ਸੈਕਟਰੀ ਚੁਣਿਆ ਗਿਆ। ਬੰਤ ਸਿੰਘ, ਵੀਰਬਲ, ਅਮਨਦੀਪ ਸਿੰਘ ਚਹਿਲ, ਬਿਕਰਮ ਸਿੰਘ ਚਹਿਲ, ਵਿਜੇ ਕੁਮਾਰ ਗਰਗ, ਲਾਲਾ ਜਗਦੀਸ਼ ਰਾਏ, ਪੁਨੀਤ ਗਰਗ, ਸੰਜੀਵ ਕੁਮਾਰ, ਪ੍ਰੇਮ ਕੁਮਾਰ ਸੋਨੀ, ਮਹੇਸ਼ ਕੁਮਾਰ ਫ਼ੌਜੀ ਮੈਂਬਰ ਚੁਣਿਆ ਗਿਆ ਅਤੇ ਸਰਪ੍ਰਸਤ ਦੇ ਆਸ਼ੀਰਵਾਦ ਨਾਲ ਚੋਣ ਪੂਰੀ ਕੀਤੀ ਗਈ। ਇਸ ਮੌਕੇ ਕੁਲਵੰਤ ਰਾਏ ਸੇਵਾਮੁਕਤ ਤਹਿਸੀਲਦਾਰ ਅਤੇ ਬਲਰਾਮ ਸ਼ਰਮਾ, ਲਲਿਤ ਕੁਮਾਰ ਸ਼ਰਮਾ, ਜਤਿੰਦਰ ਬੀਰ ਗੁਪਤਾ ਵੀ ਹਾਜ਼ਰ ਹੋਏ।