ਬਸੰਤ ਪੰਚਮੀ ਅੱਜ, ਪਤੰਗਾਂ ਦੀਆਂ ਦੁਕਾਨਾਂ ’ਤੇ ਬੱਚੇ ਤੇ ਨੌਜਵਾਨਾਂ ਦੀ ਰਹੀ ਭੀੜ
ਕਈ ਵਿਅਕਤੀਆਂ ਕਈ ਵਿਅਕਤੀਆਂ ਕਈ ਵਿਅਕਤੀਆਂ
Publish Date: Thu, 22 Jan 2026 07:16 PM (IST)
Updated Date: Thu, 22 Jan 2026 07:18 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਬਸੰਤ ਪੰਚਮੀ ’ਤੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵੱਲੋਂ ਸ਼ੁੱਕਰਵਾਰ ਨੂੰ ਛੱਤਾਂ ’ਤੇ ਪਤੰਗਾਂ ਉਡਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਦੁਕਾਨਾਂ ’ਤੇ ਵੀ ਪਤੰਗ ਅਤੇ ਡੋਰਾਂ ਖਰੀਦਣ ਲਈ ਭੀੜ ਲੱਗੀ ਰਹੀ। ਇੱਕ ਪਾਸੇ ਜਿੱਥੇ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਹੈ, ਉੱਥੇ ਹੀ ਪੁਲਿਸ ਤੇ ਪ੍ਰਸ਼ਾਸਨ ਵੀ ਚਾਈਨਾ ਡੋਰ ਦੀ ਵਰਤੋਂ ਕਿਸੇ ਵੱਲੋਂ ਨਾ ਕੀਤੀ ਜਾਵੇ ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਵੱਲੋਂ ਵੀ ਚਾਈਨਾ ਡੋਰ ਨਾ ਵਰਤੇ ਜਾਣ ਦੀ ਅਪੀਲ ਕੀਤੀ ਗਈ ਹੈ। ਸਮਾਜ ਸੇਵੀ ਬਿੰਦਰ ਪਾਲ ਗਰਗ ਨੇ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਹੈ, ਪਰ ਚਾਈਨਾ ਡੋਰ ਵਰਗੀ ਖਤਰਨਾਕ ਡੋਰ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਇਸ ਦੀ ਵਰਤੋਂ ਕਿਸੇ ਵੱਲੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਚਾਈਨਾ ਡੋਰ ਨਾਲ ਪਤੰਗਾਂ ਨਾ ਉਡਾਵੇ। ਮੁਕੇਸ਼ ਕੁਮਾਰ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਕਦੇ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬਸੰਤ ਪੰਚਮੀ ਨੂੰ ਖਤਰਨਾਕ ਡੋਰ ਨਾਲ ਪਤੰਗਾਂ ਅਸਮਾਨ ਵਿੱਚ ਨਹੀਂ ਚੜ੍ਹਾਈਆਂ ਜਾਣੀਆਂ ਚਾਹੀਦੀਆਂ। ਇਹ ਖਤਰਨਾਕ ਡੋਰ ਨਾਲ ਕਈ ਨੌਜਵਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਜ਼ਖਮੀ ਹੋ ਚੁੱਕੇ ਹਨ। ਜਾਨਵਰਾਂ ਦੇ ਪੰਖ ਕੱਟੇ ਗਏ ਅਤੇ ਕਈ ਜਾਨਵਰਾਂ ਦੀਆਂ ਜਾਨਾਂ ਗਈਆਂ ਹਨ। ਇਸ ਲਈ ਬਸੰਤ ਪੰਚਮੀ ਮਨਾਈ ਜਾਵੇ ਪਰ ਆਮ ਡੋਰ ਦੀ ਵਰਤੋ ਕਰ ਕੇ ਪਤੰਗਾਂ ਉਡਾਈਆਂ ਜਾਣ।