ਐੱਸਡੀ ਕੰਨਿਆ ਕਾਲਜ ’ਚ ਕੀਤੀ ਮਾਂ ਸਰਸਵਤੀ ਦੀ ਪੂਜਾ
ਐਸ.ਡੀ. ਕੰਨਿਆਂ ਮਹਾਂਵਿਦਿਆਲਾ, ਮਾਨਸਾ
Publish Date: Sat, 24 Jan 2026 08:17 PM (IST)
Updated Date: Sun, 25 Jan 2026 04:22 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਐੱਸਡੀ ਕੰਨਿਆ ਮਹਾਂਵਿਦਿਆਲਾ, ਮਾਨਸਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧਾਰਮਿਕ ਆਸਥਾ ਤੇ ਸੱਭਿਆਚਾਰਕ ਰੰਗਤ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਵਿੱਦਿਆ ਦੀ ਦੇਵੀ ਮਾਂ ਸਰਸਵਤੀ ਜੀ ਦੀ ਪੂਜਾ ਕਰਕੇ ਪੀਲੇ ਚੌਲਾਂ ਦਾ ਪ੍ਰਸ਼ਾਦ ਕਾਲਜ ਵਿੱਚ ਵੰਡਿਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਮਾਂ ਸਰਸਵਤੀ ਤੋਂ ਵਿੱਦਿਆ ’ਚ ਕਾਮਯਾਬੀ ਅਤੇ ਚੰਗੇ ਭਵਿੱਖ ਲਈ ਅਰਦਾਸ ਕੀਤੀ। ਬਸੰਤ ਪੰਚਮੀ ਸਿੱਖਿਆ ਗਿਆਨ ਅਤੇ ਸੰਗੀਤ ਦੀ ਦੇਵੀ ਮਾਂ ਸਰਸਵਤੀ ਨੂੰ ਸਮਰਪਿਤ ਤਿਉਹਾਰ ਹੈ। ਮਿਸ. ਬਬੀਤਾ ਮੌਂਗਾ ਨੇ ਬਸੰਤ ਪੰਚਮੀ ਤਿਉਹਾਰ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਬਸੰਤ ਰੁੱਤ ਦੇ ਆਗਮਨ ਦੀ ਘੋਸ਼ਣਾ ਕਰਦਾ ਹੈ, ਜੋ ਖੁਸ਼ਹਾਲੀ ਅਤੇ ਨਵੀਆਂ ਉਮੰਗਾਂ ਦੀ ਨਿਸ਼ਾਨੀ ਹੈ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਰਿਹਾ।