ਪ੍ਰਾਇਮਰੀ ਸਕੂਲ ’ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
ਬਸੰਤ ਪੰਚਮੀ ਦੇ ਵਿਸ਼ੇਸ਼ ਦਿਹਾੜੇ ਨੂੰ ਸਮਰਪਿਤ
Publish Date: Sat, 24 Jan 2026 06:37 PM (IST)
Updated Date: Sun, 25 Jan 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਸੰਤ ਪੰਚਮੀ ਦੇ ਵਿਸ਼ੇਸ਼ ਦਿਹਾੜੇ ਨੂੰ ਸਮਰਪਿਤ ਸਵ. ਸ਼੍ਰੀ ਕ੍ਰਿਸ਼ਨ ਦੇਵੀ ਫਾਊਂਡੇਸ਼ਨ ਮਾਨਸਾ ਵੱਲੋਂ ਇੱਕ ਪ੍ਰਭਾਵਸ਼ਾਲੀ ਫੰਕਸ਼ਨ ਵਾਰਡ ਨੰਬਰ. 25 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਗਾਂਧੀ ਨਗਰ ਵਿੱਚ ਰੱਖਿਆ ਗਿਆ। ਇਸ ਵਿਚ ਵਿਧਾਇਕ ਡਾ. ਵਿਜੇ ਸਿੰਗਲਾ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਸਕੂਲ ਦੇ ਪ੍ਰਿੰਸੀਪਲ ਬੇਅੰਤ ਸਿੰਘ, ਜਸਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਰੇ ਸਟਾਫ਼ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦ ਵੀ ਸਮੇਂ-ਸਮੇਂ ’ਤੇ ਸਕੂਲ ਲਈ ਕੋਈ ਵੀ ਮੰਗ ਰੱਖਦੇ ਹਾਂ ਤਾਂ ਵਿਧਾਇਕ ਡਾ. ਵਿਜੇ ਸਿੰਗਲਾ ਪੂਰ੍ਹੀ ਕਰ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਸਕੂਲ ਵਿੱਚ ਜੋ ਵੀ ਮੰਗ ਰੱਖੀ ਗਈ ਹੈ। ਉਸ ਨੂੰ ਉਨ੍ਹਾਂ ਨੇ ਪੂਰ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹਰ ਮੰਗ ਨੂੰ ਪੂਰ੍ਹੀ ਕਰਦੇ ਰਹਿਣਗੇ। ਇਸ ਮੌਕੇ ਤੇ ਡਾ. ਵਿਜੈ ਸਿੰਗਲਾ ਨੇ ਬੱਚਿਆਂ ਨੂੰ ਪੜ੍ਹਨ ਵੱਲ ਧਿਆਨ ਦੇਣ ਅਤੇ ਬੱਚਿਆਂ ਨਾਲ ਸਵਾਲ ਜਵਾਬ ਵੀ ਕੀਤੇ। ਇੰਨ੍ਹਾਂ ਵਿੱਚ ਬੱਚਿਆਂ ਨੇ ਸਵਾਲਾਂ ਦਾ ਜਵਾਬ ਬੜੇ ਪਿਆਰ ਤੇ ਵਿਸ਼ਵਾਸ ਨਾਲ ਦਿੱਤਾ। ਡਾ. ਵਿਜੇ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਸਵਾਲ ਜਵਾਬ ਕਰਨ ਨਾਲ ਬੱਚਿਆਂ ਦੀ ਰੁੱਚੀ ਪੜ੍ਹਾਈ ਵੱਲ ਹੋਰ ਵਧਦੀ ਹੈ ਤੇ ਉਨ੍ਹਾਂ ਬੱਚਿਆਂ ਦਾ ਆਪਣਾ ਆਤਮਵਿਸਵਾਸ ਵੀ ਵੱਧਦਾ ਹੈ। ਉਨ੍ਹਾਂ ਨੇ ਸਕੂਲ ਨੂੰ ਵਿਸ਼ਵਾਸ਼ ਦਿਵਾਇਆ ਕਿ ਪਹਿਲਾਂ ਦੀ ਤਰ੍ਹਾਂ ਸਕੂਲ ਦੀ ਮੰਗ ਪੂਰ੍ਹੀ ਕੀਤੀ ਜਾਵੇਗੀ। ਫਾਊਂਡੇਸ਼ਨ ਦੇ ਚੇਅਰਮੈਨ ਬਿਰਜ ਲਾਲ ਮੂਸੇਵਾਲੇ ਸੇਵਾਮੁਕਤ ਡਿਪਟੀ ਡਾਇਰੈਕਟਰ ਪ੍ਰਧਾਨ ਮੋਹਨ ਲਾਲ ਗੋਇਲ ਅਤੇ ਉਨ੍ਹਾਂ ਦੇ ਨਾਲ ਮਾਸਟਰ ਪ੍ਰੇਮ ਚੰਦ, ਤਰਸੇਮ ਜੋਗਾ, ਅਵਸ਼ੇਕ ਸਿੰਗਲਾ ਵਾਰਡ ਇੰਚਾਰਜ ਜਗਸੀਰ ਸਿੰਘ, ਰੋਹਤਾਸ ਸਿੰਗਲਾ, ਰਮੇਸ਼ ਜਿੰਦਲ ਅਤੇ ਸ਼ਹਿਰੀ ਬਲਾਕ ਪ੍ਰਧਾਨ ਨਰੇਸ਼ ਬਿਰਲਾ ਆਦਿ ਨੇ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ੍ਹ ਲਗਾਏ ਤੇ ਲੋੜਵੰਦ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ।